ਜਲੰਧਰ : ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਐਨ. ਐਸ.ਐਸ. ਵਿਭਾਗ ਅਤੇ ਪੋਸਟ ਗ੍ਰੇਜੂਏਟ
ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਸਾਂਝੀਦਾਰੀ ਨਾਲ “ਪਲਾਸਟਿਕ ਖਾਤਮੇ” ਸੰਬੰਧੀ ਵਰਕਸ਼ਾਪ ਦਾ ਆਯੋਜਨ
ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਦਿਆਰਥਣਾਂ ਨੂੰ ਪਲਾਸਟਿਕ ਦੀਆਂ ਵਸਤੂਆਂ ਵਰਤਣ ਦੀ ਥਾਂ ਕੱਪੜੇ
ਜਾਂ ਕਾਗਜ਼ ਦੀਆਂ ਬਣੀਆਂ ਵਸਤਾਂ ਵਰਤਣ ਲਈ ਪ੍ਰੇਰਿਆ ਗਿਆ। ਇਸ ਮੌਕੇ ਵਿਦਿਆਰਥਣਾਂ ਨੂੰ ਇਸ
ਮੌਕੇ ਵਿਭਾਗ ਦੇ ਲੈਕਚਰਾਰ ਮਿਸ ਜਸ਼ਨਪ੍ਰੀਤ ਕੌਰ, ਮਿਸ ਸੰਦੀਪ ਕੌਰ, ਮਿਸ ਮਨਵਿੰਦਰ ਕੌਰ, ਮਿਸ
ਅਕਿੰਤਾ, ਮਿਸ ਨੇਹਾ, ਮਿਸ ਕ੍ਰਿਤਿਕਾ, ਮਿਸ ਸ਼ਾਕਸੀ ਨੇ ਕੱਪੜੇ ਦੇ ਬਣੇ ਥੈਲੇ ਬਣਾਉਣ ਦੀ ਸਿਖਲਾਈ
ਦਿੱਤੀ ਅਤੇ ਉਸਦੀ ਵਰਤੋਂ ਦੇ ਸਦਉਪਯੋਗ ਵੀ ਦੱਸੇ। ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ
ਪਲਾਸਟਿਕ ਦੇ ਲਿਫ਼ਾਫੇ ਅਤੇ ਹੋਰ ਅਨੇਕਾਂ ਪੈਕਿੰਗ ਵਾਲੇ ਡੱਬੇ ਨਾ ਨਸ਼ਟ ਯੋਗ ਪਦਾਰਥ ਹੁੰਦੇ ਹਨ ਜਿਨ੍ਹਾਂ
ਨੂੰ ਸਾੜਨਾ ਵਾਤਾਵਰਣ ਲਈ ਹੌਰ ਵਧੇਰੇ ਖਤਰਨਾਕ ਹੁੰਦਾ ਹੈ। ਅਵਾਰਾ ਪਸ਼ੂਆਂ ਦੀਆਂ ਮੌਤਾਂ
ਪਲਾਸਟਿਕ ਦੇ ਲਿਫਾਫੇ ਨਿਗਲਣ ਕਾਰਨ ਆਮ ਹੋ ਰਹੀ ਹੈ। ਕੈਂਸਰ ਦੀ ਬਿਮਾਰੀ ਦਾ ਕਾਰਨ ਅੱਜ ਪਲਾਸਟਿਕ ਦੀਆਂ
ਵਸਤਾ ਨੂੰ ਵਰਤੋਂ ਕਰਨ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ
ਮੁਖੀ ਮੈਡਮ ਕੁਲਦੀਪ ਕੌਰ, ਐਨ. ਐਸ. ਐਸ ਦੇ ਪ੍ਰੋਗਰਾਮ ਅਫਸਰ ਮੈਡਮ ਅਮਨਪ੍ਰੀਤ ਕੌਰ, ਮੈਡਮ
ਮਨਜੀਤ ਕੌਰ ਅਤੇ ਮੈਡਮ ਸਿਮਰਜੀਤ ਕੌਰ ਮੋਜ਼ੂਦ ਸਨ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਦੋਹਾਂ
ਵਿਭਾਗਾਂ ਦੁਆਰਾ ਕਰਵਾਈ ਗਈ ਇਸ ਗਤੀਵਿਧੀ ਨੂੰ ਅਜ਼ੌਕੇ ਸਮੇਂ ਦੀ ਮੰਗ ਅਨੁਸਾਰ ਮਹੱਤਵਪੂਰਣ
ਅਤੇ ਉਪਯੋਗੀ ਕਿਹਾ ਅਤੇ ਉਨਾਂ ਕਿਹਾ ਕਿ ਸਾਡੀ ਸੰਸਥਾ ਦਾ ਹਰੇਕ ਮੈਂਬਰ ਪਲਾਸਟਿਕ ਦੇ ਖਾਤਮੇ
ਸੰਬੰਧੀ ਵਚਨਬੱਧ ਹੈ ਅਤੇ ਉਨ੍ਹਾ ਕਿਹਾ ਕਿ ਸਾਡੀ ਸੰਸਥਾ ਦੁਆਰਾ ਕਾਲਜ ਵਿਚ ਆਉਣ ਵਾਲੇ
ਮਹਿਮਾਨਾਂ ਨੂੰ ਜੋ ਤੋਹਫੇ ਦਿੱਤੇ ਜਾਂਦੇ ਹਨ ਉਹ ਵੀ ਕੱਪੜੇ ਦੇ ਬਣੇ ਬੈਗਾਂ ਵਿਚ ਹੀ ਦਿੱਤੇ ਜਾਂਦੇ ਹਨ
ਪਲਾਸਟਿਕ ਦੇ ਬਣੇ ਲਿਫਾਫੇ ਨਹੀ ਵਰਤੇ ਜਾਂਦੇ।ਅਸੀ ਆਸ ਕਰਦੇ ਹਾਂ ਕਿ ਸਾਡਾ ਇਹ ਪਰਿਆਸ ਇਕ ਦਿਨ ਪਲਾਸਟਿਕ
ਰਹਿਤ ਵਾਤਾਵਰਣ ਸਿਰਜਨ ਵਿਚ ਜਰੂਰ ਸਹਾਈ ਹੋਵੇਗਾ।