ਲ਼ਾਇਲਪੁਰ ਖ਼ਾਲਸਾ ਕਾਲਜ ਵਿਮਨ, ਜਲੰਧਰ ਦੇ ਗ੍ਰਹਿ ਵਿਗਿਆਨ ਵਿਭਾਗ ਦੁਆਰਾ ਰਾਸ਼ਟਰੀ
ਪੋਸ਼ਣ ਮਹੀਨਾ–ਸਤੰਬਰ 2021 ਮਨਾਇਆ ਗਿਆ ਜਿਸ ਵਿਚ ਗ੍ਰਹਿ ਵਿਗਿਆਨ ਦੀਆਂ
ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ
ਨੇ ਵੱਖ-ਵੱਖ ਜਾਣਕਾਰੀ ਭਰਪੂਰ ਚਾਰਟ ਅਤੇ ਪੋਸਟਰ ਤਿਆਰ ਕੀਤੇ। ਜਿਨ੍ਹਾ ਰਾਹੀਂ ਪੋਸ਼ਣ
ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਸਿਹਤ ਸੰਭਾਲ ਹਿੱਤ ਪੋਸ਼ਣ ਜਾਗਰੂਕਤਾ ਦਾ
ਪ੍ਰਸਾਰ ਕੀਤਾ ਗਿਆ। ਵਿਦਿਆਰੀਆਂ ਨੇ ਸਰੀਰਕ ਬਿਮਾਰੀਆਂ ਤੋਂ ਬਚਣ ਲਈ ਸਿਹਤਮੰਦ
ਖੁਰਾਕ ਦੇ ਨਾਲ ਨਿਯਮਤ ਸਰੀਰਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਦੱਸਿਆ। ਇਸ ਦੌਰਾਨ
ਵੱਖ-ਵੱਖ ਭੋਜਨ ਪਦਾਰਥਾਂ ਦੇ ਪੌਸ਼ਟਿਕ ਪੱਖਾਂ ਦਾ ਪ੍ਰਸਾਰ ਵੀ ਕੀਤਾ ਗਿਆ। ਇਸ
ਸਮਾਗਮ ਰਾਂਹੀ ਵਿਦਿਆਰਥਣਾਂ ਨੇ ਅਨੰਦ ਹੀ ਨਹੀਂ ਮਾਣਿਆ ਸਗੋਂ ਪੋਸ਼ਣ, ਕਸਰਤ ਅਤੇ
ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਆਪਣੇ ਆਪ ਵਿਚ ਇਹ ਇਕ ਸਫਲ
ਪ੍ਰੋਗਰਾਮ ਰਿਹਾ। ਇਸ ਮੌਕੇ ਪ੍ਰਿੰਸੀਪਲ ਮੈਡਮ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਦੀ
ਸ਼ਲਾਘਾ ਕੀਤੀ ਅਤੇ ਮੈਡਮ ਆਤਮਾ ਸਿੰਘ (ਮੁਖੀ ਗ੍ਰਹਿ ਵਿਗਿਆਨ ਵਿਭਾਗ ਦੇ ਉੱਦਮ
ਅਤੇ ਯਤਨਾਂ ਦੀ ਪ੍ਰਸੰਸਾ ਕੀਤੀ।