ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਪੋਸਟ ਗਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ
23 ਅਤੇ 24 ਅਕਤੂਬਰ ਜਿਸਦਾ ਵਿਸ਼ਾ “ਗੋ ਗਰੀਨ ਦੀਵਾਲੀ” ਰਿਹਾ। ਇਸ ਵਰਕਸ਼ਾਪ ਵਿਚ ਕਾਲਜ ਦੇ ਫੈਸ਼ਨ
ਡਿਜ਼ਾਇਨਿੰਗ ਵਿਭਾਗ ਵਿਚ ਸਿੱਖਿਅਤ ਵਿਦਿਆਰਥਣਾਂ ਦੁਆਰਾ ਦੀਵਾਲੀ ਨਾਲ ਸੰਬੰਧਿਤ ਵਸਤੂ ਤਿਆਰ
ਕੀਤੀਆਂ ਗਈ। ਇਹ ਵਸਤੂਆਂ ਦੀਵਾਲੀ ਦੇ ਤਿਉਹਾਰ ਨੂੰ ਅਨੰਦਮਈ ਖੁਸ਼ੀਆਂ ਭਰਿਆ ਸੁੰਦਰ ਅਤੇ
ਪ੍ਰਦiੂਸ਼ਤਰਹਿਤ ਵਾਤਾਵਰਨ ਨੂੰ ਬਰਕਰਾਰ ਰੱਖਣ ਦੇ ਮੰਤਵਾਂ ਆਧਾਰਿਤ ਤਿਆਰ ਕੀਤੀਆਂ ਗਈਆਂ।
ਵਿਦਿਆਰਥਣਾਂ ਵੱਲ਼ੋਂ ਆਪਣੇ ਹੱਥੀ ਤਿਆਰ ਕੀਤੀਆਂ ਗੲiਆਂ ਵਸਤੂਆਂ ਵਿਚ ਵੰਨ ਸੁਵੰਨੇ ਦੀਵੇ,
ਲੰਚ ਬੈਗਜ਼, ਪਾਊਚਜ਼, ਫਾਈਲ ਫੋਲਡਰ, ਲੈਪ-ਟਾਪ ਬੈਗਜ਼, ਈਅਰ ਫੋਨ ਕਵਰਜ਼, ਪੇਪਰ ਵੇਟ, ਬੈੱਡ ਸ਼ੀਟ ,ਐਪਰਨ
ਵਿਭਿੰਨ ਤਰ੍ਹਾਂ ਦੇ ਸਜ-ਸਜਾ ਗਹਿਣੇ ,ਰੋਟ ਬੈਗਜ਼, ਬੇਬੀ ਅਸੈਸਰੀ, ਫੁੱਟ ਮੈਟ, ਕੈਰੀ ਬੈਗਜ਼ ਟੋਰਨਜ਼ , ਫੈਸ਼ਨ
ਕੀ ਚੇਨਜ਼, ਬੇਬੀ ਕੋਸ਼ਨਜ਼ ਅਤੇ ਬਹੁਤ ਤਰ੍ਹਾਂ ਦੀ ਬੁਣਤੀ-ਬਣਤਰ ਵਸਤੂ ਸ਼ਾਮਿਲ ਸਨ ਜੋ ਵਿਦਿਆਰਥਣਾਂ ਦੇ
ਹੁਨਰਮਈ ਯੋਗਤਾ ਦੀ ਦਿਲਕਸ਼ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ
ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ।ਉਹਨਾਂ ਸਮੂਹ ਵਿਦਿਆਰਥਣਾਂ ਕੋਲੋ
ਵਾਤਾਵਰਣ ਨੂੰ ਪ੍ਰਦੂਸ਼ਨ ਰਹਿਤ ਰੱਖਣ ਲਈ ਪਟਾਕੇ ਨਾ ਚਲਾਉਣ ਦਾ ਪ੍ਰਣ ਲਿਆ ਅਤੇ ਪਟਾਕਿਆਂ
ਉੱਤੇ ਖਰਚੀ ਜਾਣ ਵਾਲੀ ਰਕਮ ਨੂੰ ਕਿਸੇ ਜਰੂਰਤਮੰਦ ਦੀ ਸਹਾਇਤਾ ਕਰਨ ਲਈ ਪ੍ਰੇਰਿਆ। ਉਹਨਾਂ
ਦੁਆਰਾ ਤਿਆਰ ਕੀਤੀਆਂ ਵਸਤੂਆਂ ਅਤੇ ਕਲਾ ਯੋਗਤਾ ਦੀ ਭਰਪੂਰ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ
ਕਾਲਜ ਦਾ ਇਹ ਮੰਤਵ ਰਹਿੰਦਾ ਹੈ ਕਿ ਪਲਾਸਟਿਕ ਅਤੇ ਰਸਾਇਣਿਕ ਪਦਾਰਥਾ ਦੀ ਵਰਤੋਂ ਰਹਿਤ ਵਸਤੂਆਂ
ਤਿਆਰ ਕਰਵਾਈਆਂ ਜਾਣ। ਤਿਆਰ ਕੀਤੀਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ । ਜਿਸਦੀ ਭਾਰੀ ਗਿਣਤੀ ਵਿਚ
ਵਿਕਰੀ ਹੋਈ ।ਪ੍ਰਿੰਸੀਪਲ ਮੈਡਮ ਜੀ ਨੇ ਵਿਭਾਗ ਦੀ ਮੁਖੀ ਮੈਡਮ ਕੁਲਦੀਪ ਕੌਰ ਦੀ ਇਸ ਮਿਹਨਤ ਭਰਪੂਰ
ਗਤੀਵਿਧੀ ਦੀ ਬਰਪੂਰ ਸ਼ਲਾਘਾ ਕੀਤੀ।