ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਦੇ
ਦਿਸ਼ਾ ਨਿਰਦੇਸ਼ਾ ਹੇਠ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਤਸਵ ਨੂੰ ਸਮਰਪਿਤ
ਪਿਛਲੇ ਮਹੀਨੇ ਤੋਂ ਲੜੀਵਾਰ ਗਤੀਵਿਧੀਆਂ ਦਾ ਆਯੋਜਨ ਨਿਰੰਤਰ ਜਾਰੀ ਹੈ। ਇਹਨਾਂ ਲੜੀਵਾਰ
ਗਤੀਵਿਧੀਆਂ ਵਿਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਗ੍ਰਹਿਣ
ਕਰਦਿਆ ਉਹਨਾਂ ਦੀਆਂ ਸਿੱਖਿਆ ਦਾ ਪ੍ਰਚਾਰ ਕਰਨ ਦੇ ਮੰਤਵ ਹਿੱਤ ਕਾਲਜ ਦੇ ਸਟਾਫ
ਅਤੇ ਵਿਦਿਆਰਥਣਾਂ ਦੇ ਇਕੱਠ ਵੱਲੋਂ ਪਹਿਲਾਂ ਬੜੀ ਸਰਧਾ ਨਾਲ 550 ਦਾ ਅੰਕੜਾ
ਬਣਾਇਆ ਗਿਆ, ਉਪਰੰਤ ਇਕੱਤਰਤਾ ਵੱਲੋਂ ਅਧਿਆਤਮਕ ਰੰਗਤ ਵਿਚ ਰੰਗਦਿਆਂ
ਨਾਨਕ ਨਾਮ ਅਤੇ ਬਾਣੀ ਦਾ ਜਾਪ ਕਰਦਿਆਂ ਸ਼ਾਂਤਮਈ ਲਹਿਜ਼ੇ ਨਾਲ ਸ਼ਹਿਰ ਵਿਚ ਮਾਰਚ ਪਾਸਟ
ਕੀਤਾ ਗਿਆ ਅਤੇ ਗੁਰੁੂ ਨਾਨਕ ਦੇਵ ਜੀ ਵੱਲੋਂ ਕੁੱਲ ਦੁਨੀਆਂ ਦੀ ਪੈਦਲ ਯਾਤਰਾ
(ਉਦਾਸੀਆਂ) ਨੂੰ ਅਨੁਭਵ ਕੀਤਾ ਗਿਆ। ਵਿਦਿਆਰਥਣਾਂ ਨੂੰ ਗੁਰੁ ਜੀ ਵੱਲੋਂ ਸਮਾਜ
ਸੁਧਾਰ ਅਤੇ ਨੈਤਿਕ ਗੁਣਾਂ ਦੇ ਸੰਚਾਰ ਲਈ ਕੀਤੀਆਂ ਗਈਆਂ ਘਾਲਨਾਵਾਂ ਦਾ ਅਹਿਸਾਸ
ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਕਿਹਾ ਕਿ ਇਸ ਗਤੀਵਿਧੀ ਦਾ
ਮੰੰਤਵ ਵਿਦਿਆਰਥਣਾਂ ਨੂੰ ਗੁਰੁੂ ਨਾਨਕ ਦੇਵ ਜੀ ਵੱਲੋਂ ਕੀਤੇ ਗਏ ਸੰਘਰਸ਼ਾ ਅਤੇ
ਸਿੱਖਿਆ ਤੋ ਜਾਣੂ ਕਰਾਉਣਾ ਹੈ। ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਗੁਣਾ ਨੂੰ
ਵਿਅਕਤੀਤਵ ਵਿਚ ਧਾਰਨ ਕਰਨ ਦੀ ਪ੍ਰੇਰਨਾ ਦੇਣ ਦੇ ਨਾਲ-ਨਾਲ ਅਜੋਕੇ ਸਮੇਂ ਦੀਆਂ
ਸਮੱਸਿਆਵਾਂ ਜਿਵੇ ਕਿ ਵਾਤਾਵਰਣ ਪ੍ਰਦੂਸ਼ਨ, ਧਾਰਮਿਕ ਕੱਟੜਤਾ, ਅੋਰਤ ਦੀ ਸਥਿਤੀ,
ਜਾਤ–ਪਾਤ, ਊਚ ਨੀਚ ਨਾਲ ਨਿਪਟਣ ਬਾਰੇ ਜਾਣਕਾਰੀ ਦੇਣਾ ਵੀ ਅੱਜ ਦੀ ਮੁੱਖ ਜਰੂਰਤ ਦੱਸਿਆ
ਅਤੇ ਮੈਡਮ ਪ੍ਰਿੰਸੀਪਲ ਡਾ. ਨਵਜੋਤ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਪ੍ਰਕਾਸ਼
ਪੁਰਬ ਦੀ ਮੁਬਾਰਕਬਾਦ ਦਿੱਤੀ।
ਸਰਦਾਰ ਗੁਰਸ਼ਰਨ ਸਿੰਘ ਰੰਧਾਵਾ(ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਆਈ.ਆਈ.ਟੀ.,
ਰੁੜਕੀ ਸਾਬਕਾ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਜੋ ਸਰਦਾਰ ਭਗਵਾਨ ਸਿੰਘ
ਯੁਨੀਵਰਸਿਟੀ ਦੇ ਡੀਨ ਰਿਸਰਚ ਵੀ ਰਹੇ। ਮੋਜ਼ੂਦ ਸਮੇਂ ਵਿਚ ਉਹਨਾਂ ਦੁਆਰਾ ਸਿਵਲ ਸਰਵਿਸ
ਕੋਚਿੰਗ ਸੈਂਟਰ ਖਡੂਰ ਸਾਹਿਬ ਖੋਲਿਆ ਗਿਆ ਹੈ ਜਿਥੇ ਉਹ ਮੁਫਤ ਸਿੱਖਿਆ ਪ੍ਰਦਾਨ
ਕਰ ਰਹੇ ਹਨ। ਕਾਲਜ ਵਿਚ ਆਯੋਜਿਤ ਪੈਦਲ ਯਾਤਰਾ ਦੋਰਾਨ ਉਹਨਾਂ ਕਾਲਜ ਦੀਆਂ
ਵਿਦਆਰਥਣਾਂ ਨੂੰ ਸਖਤ ਮਿਹਨਤ ਤੇ ਲਗਨ ਨਾਲ ਪੜ੍ਹਨ ਲਈ ਪ੍ਰੇਰਿਆ ਇਸ ਮੌਕੇ ਵਿਸ਼ੇਸ
ਮਹਿਮਾਨ ਦੇ ਰੂਪ ਵਿਚ ਪਹੁੰਚੇ ਸ੍ਰੀ ਸਰਿੰਦਰ ਸੈਣੀ ਜੀ ਨੇ ਸਮੂਹ ਇਕੱਤਰਤਾ ਨੂੰ
ਗੁਰੁੂ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਉਹਨਾਂ ਇਸ ਮੰਚ ਤੋਂ ਡਿਸਟ੍ਰਿਕ ਰੋਡ
ਸੇਫਟੀ ਮੈਂਬਰ ਅਤੇ ਆਬਸਰਵ ਲਈ ਸਿਫ਼ੳਮਪ;ਾਰਸ਼ ਕੀਤੀ।
ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਇਹ ਪੈਦਲ ਮਾਰਚ ਦਾ ਆਯੋਜਨ ਖਾਸ ਕਰਕੇ ਕਰਤਾਰਪੁਰ
ਲਾਘਾ ਖੁੱਲਣ ਦੀ ਖੁਸ਼ੀ ਵਿਚ ਹੀ ਕੀਤਾ ਗਿਆ ਹੈ।