ਜਲੰਧਰ : ਨਾਰੀ ਸਸ਼ਕਤੀਕਰਨ ਦਾ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ਼ ਫਾਰ ਵਿਮੈਨ
ਜਲੰਧਰ ਵਿਚ ਰਾਜਨੀਤੀ ਸ਼ਾਸਤਰ ਵਿਭਾਗ, ਐਨ. ਐਸ. ਐਸ ਵਿਭਾਗ ਅਤੇ ਰੈੱਡ ਰਿਬਨ
ਸੁਸਾਇਟੀ ਨਾਲ ‘ਭਾਰਤੀ ਸੰਵਿਧਾਨ’ ਵਿਸ਼ੇ ‘ਤੇ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ
ਭਾਸ਼ਣ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਦਵਿੰਦਰ ਖਹਿਰਾ ਜੀ ਦੁਆਰਾ ਦਿੱਤਾ
ਗਿਆ। ਵਿਦਿਆਰਥਣਾ ਨੂੰ ਸੰਬੋਧਨ ਹੁੰਦਿਆ ਉਹਨਾਂ ਨੇ ਡਾ. ਭੀਮ ਰਾਉ
ਅੰਬੇਦਕਰ ਦੁਆਰਾ ਕੀਤੀ ਗਈ ਸੰਵਿਧਾਨ ਦੀ ਰਚਨਾ, ਇਸਦੇ ਮਹੱਤਵ ਅਤੇ ਇਸ ਦੁਆਰਾ
ਪ੍ਰਾਪਤ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ, ਉਹਨਾਂ ਵਿਦਿਆਰਥਣਾ ਨੂੰ ਰਾਸ਼ਟਰ ਦੀ
ਏਕਤਾ, ਧਰਮ ਨਿਰਪੱਖਤਾ ਅਤੇ ਸਮਾਜਵਾਦੀ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਉਣ
ਲਈ ਪੇ੍ਰਰਿਆ। ਉਹਨਾ ਕਿਹਾ ਕਿ ਸੰਵਿਧਾਨਕ ਸਿਧਾਂਤਾ ਦੀ ਸ਼ਕਤੀ ਰਾਹੀ ਹੀ ਅੱਜ ਹਰ ਧਰਮ,
ਕੌਮ ਤੇ ਜਾਤ ਦਾ ਵਿਅਕਤੀ ਆਪਣੇ ਵਿਚਾਂਰਾ ਦਾ ਪ੍ਰਗਟਾਵਾ ਕਰਨ ਦੇ ਸਮੱਰਥ ਹੋਇਆ
ਹੈ। ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਿੱਖਿਆਂ ਦੇ ਖੇਤਰ ਵਿਚ ਬਰਾਬਰਤਾ
ਦੇ ਹੱਕਾਂ ਦੀ ਪ੍ਰਾਪਤੀ ਸੰਭਵ ਹੋਈ ਹੈ। ਉਹਨਾਂ ਵਿਦਿਆਰਥਣਾ ਨੂੰ ਖਾਸ ਕਰਕੇ
ਇਸਤਰੀ ਨੁੰ ਪ੍ਰਾਪਤ ਹੱਕਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਦੱਸਿਆ ਅਤੇ ਉਹਨਾਂ ਦੀ
ਯੋਗ ਵਰਤੋਂ ਕਰਨ ਲਈ ਜਾਗਰੂਕ ਕੀਤਾ। ਉਹਨਾਂ ਵਿਦਿਆਰਣਾ ਕੋਲੋਂ ਸੰਵਿਧਾਨ ਦੇ ਗੋਰਵ
ਨੂੰ ਬਣਾਈ ਰੱਖਣ ਦਾ ਪ੍ਰਣ ਲਿਆ। ਕਾਲਜ ਦੇ ਪਿੰ੍ਰਸੀਪਲ ਡਾ. ਨਵਜੋਤ ਜੀ ਨੇ ਇਸ ਵਿਸ਼ੇਸ਼
ਗਤੀਵਿਧੀ ਦੇ ਆਯੋਜਨ ਲਈ ਡਾ. ਦਵਿੰਦਰ ਖਹਿਰਾ ਅਤੇ ਐਨ. ਐਸ. ਐਸ. ਪ੍ਰੋਗਰਾਮ
ਅਫਸਰਾਂ ਅਤੇ ਰੈੱਡ ਰਿਬਨ ਸੁਸਾਇਟੀ ਦੀ ਇੰਚਾਰਜ ਮੈਡਮ ਮਨਜੀਤ ਦੀ ਸ਼ਲਾਘਾ ਕੀਤੀ।