ਜਲੰਧਰ : ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਂਨ ਜਲੰਧਰ ਵਲੋਂ ਸ਼ੁਰੂ ਕੀਤੇ ਗਏ ਸੱਤ ਰੋਜ਼ਾ ਐਨ ਐਸ ਐਸ ਕੈਂਪ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਬੜੇ੍ਹ ਉਤਸ਼ਾਹ ਪੂਰਵਕ ਵੱਧ ਚੜ੍ਹ ਕੇ ਹਿੱਸਾ ਲਿਆ। ਕੈਂਪ ਦੇ ਰਸਮੀ ਉਦਘਾਟਨ ਸਮੇਂ ਕਾਲਜ ਦੇ ਪ੍ਰਿੰਸੀਪਲ ਮੇੈਡਮ ਡਾ। ਨਵਜੋਤ ਜੀ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਵਿਚ ਅਜਿਹੇ ਕੈਂਪ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਹਨਾਂ ਕੈਂਪਾ ਦੇ ਆਯੋਜਨ ਰਾਹੀਂ ਵਿਦਿਆਰਥਣਾਂ ਨੂੰ ਆਪਣੇ ਚੌਗਿਰਦੇ ਸੰਬੰਧੀ ਸਾਫ਼ ਸਫ਼ਾਈ ਰੱਖਣ, ਪਾਣੀ ਅਤੇ ਰੁੱਖਾਂ ਵਰਗੇ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਭਵਿੱਖਮਈ ਸੰਭਾਵਿਤ ਕਿਲਤਾਂ ਪ੍ਰਤੀ ਜਾਗਰੂਕ ਕਰਨ ਅਤੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਮਾਜ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਜਿਸ ਧਰਮ ਨੂੰ ਸਮੇਂ ਸਮੇਂ ਇਸ ਸੰਸਥਾ ਵਲੋਂ ਨਿਭਾਇਆ ਜਾਂਦਾ ਹੈ ਅਤੇ ਵਿਦਿਆਰਥਣਾਂ ਵਿਚ ਨਰੋਈ ਤੇ ਨਿਰਸਵਾਰਥ ਸੋਚ ਦੀ ਉਸਾਰੀ ਕੀਤੀ ਜਾਂਦੀ ਹੈ। ਇਸ ਕੈਂਪ ਦੇ ਪਹਿਲੇ ਦਿਨ ਕਾਲਜ ਕੈਂਪਸ ਦੇ ਵੱਖ ਵੱਖ ਹਿੱਸਿਆਂ ਦੀ ਸਫਾਈ ਕੀਤੀ ਗਈ ਜਿਵੇਂ ਲਾਇਬ੍ਰੇਰੀ ਪ੍ਰਯੋਗਸ਼ਾਲਵਾਂ, ਕੰਟੀਨ, ਆਪਣੀਆਂ ਜਮਾਤਾਂ ਦੇ ਕਮਰੇ, ਪਾਰਕਾਂ ਆਦਿ ਇਸੇ ਤਰ੍ਹਾਂ ਲੜੀਵਾਰ ਮਿਥੇ ਸੱਤ ਦਿਨਾਂ ਦੇ ਵਿਸ਼ੇਸ਼ ਅਜੰਡਿਆਂ ਨੂੰ ਨੇਪਰੇ ਚਾੜਿ੍ਹਆ ਜਾਵੇਗਾ।ਕਾਲਜ ਦੇ ਪ੍ਰਿੰਸੀਪਲ ਮੈਡਮ ਨੇ ਇਸ ਕੈਂਪ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਅਤੇ ਪੂਰੇ ਮਨ ਤਨ ਨਾਲ ਸੇਵਾ ਕਰਨ ਲਈ ਹੌਸਲਾ ਅਫ਼ਜਾਈ ਕੀਤੀ। ਐਨ ਐਸ ਐਸ ਕੇੈਂਪ ਦੇ ਪ੍ਰੋਗਰਾਮ ਅਫ਼ਸਰਾਂ ਮੈਡਮ ਮਨਜੀਤ ਕੌਰ, ਮੈਡਮ ਮਨੀਤਾ ਅਤੇ ਮੈਡਮ ਸਿਮਰਜੀਤ ਦੀ ਵੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।