ਜਲੰਧਰ / ਨੂਰਮਹਿਲ 15 ਮਾਰਚ : ਕੁੱਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਾਥੀਆਂ ਦੀ ਸਾਂਝੀ ਮੀਟਿੰਗ ਨੂਰਮਹਿਲ ਦਫਤਰ ਵਿਖੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਪ੍ਰਧਾਨ ਪੰਜਾਬ ਕਿਸਾਨ ਸਭਾ ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ  । ਮੀਟਿੰਗ ਦੌਰਾਨ 23 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਬਾਰਡਰਾਂ  ਵਿਖੇ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਦਿਵਸ ਮਨਾਉਣ ਲਈ ਵਿਚਾਰਾਂ  ਕਰਕੇ ਐਕਸ਼ਨ ਸਫਲ ਕਰਨ ਲਈ ਪ੍ਰੋਗਰਾਮ ਤੈਅ ਕੀਤਾ ਗਿਆ  । ਮੀਟਿੰਗ ਵਿੱਚ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ 300 ਤੋਂ ਵੱਧ ਵਲੰਟੀਅਰ ਕਿਸਾਨਾਂ ਦਾ ਜਥਾ 19 ਮਾਰਚ ਨੂੰ  ਸਵੇਰੇ 9 ਵਜੇ ਸੂਬਾ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਦੀ ਅਗਵਾਈ ਵਿੱਚ ਖਟਕੜ ਕਲਾਂ ਵਿਖੇ ਸ਼ਹੀਦੀ ਯਾਦਗਾਰ ਤੇ ਨਤਮਸਤਕ ਹੋ ਕੇ ਚੱਲੇਗਾ  ਜੋ 11 ਵਜੇ ਸ਼ੰਭੂ ਬਾਰਡਰ ਤੇ ਅਤੇ ਸ਼ਾਮ 5 ਵਜੇ ਪਾਣੀਪਤ ਪੁੱਜੇਗਾ  । 20 ਮਾਰਚ ਸਵੇਰੇ 10 ਵਜੇ ਪਾਣੀਪਤ ਤੋਂ ਪੈਦਲ ਲੌਂਗ ਮਾਰਚ ਸ਼ੁਰੂ ਹੋਵੇਗਾ ਜੋ 22 ਮਾਰਚ ਰਾਤ ਸਿੰਘੂ  ਬਾਰਡਰ ਤੇ ਪੁੱਜੇਗਾ  । ਉਨ੍ਹਾਂ ਦੱਸਿਆ ਕਿ ਅੱਜ ਨਿੱਜੀਕਰਨ ਵਿਰੁੱਧ ਚਲਾਏ ਜਾ ਰਹੇ ਇਸ ਸੰਘਰਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ  । ਪਾਰਟੀ ਜਨਤਕ ਸੰਘਰਸ਼ਾਂ  ਦਾ ਪੂਰਨ ਸਹਿਯੋਗ ਕਰਦੀ ਹੈ ।  ਸਾਥੀ ਤੱਗੜ ਨੇ ਦੱਸਿਆ ਕਿ 19 ਮਾਰਚ ਨੂੰ ਸਵੇਰੇ 9 ਵਜੇ ਖਟਕੜ ਕਲਾਂ ਤੋਂ ਜਥਾ  ਰਵਾਨਾ ਹੋਵੇਗਾ  ਜੋ   ਸ਼ੰਭੂ ਬਾਰਡਰ ਤੋਂ ਹੁੰਦਾ ਹੋਇਆ ਇਹ ਜਥਾ ਸ਼ਾਮ ਪਾਣੀਪਤ ( ਹਰਿਆਣਾ ) ਵਿਖੇ ਪਹੁੰਚੇਗਾ ।  20 ਤੋਂ 22 ਮਾਰਚ ਤੱਕ ਪੈਦਲ ਮਾਰਚ ਲੌਂਗ ਮਾਰਚ ਕਰਦਾ ਜਥਾ ਸਿੰਘੂ  ਬਾਰਡਰ ਵਿਖੇ 23 ਮਾਰਚ ਨੂੰ ਸ਼ਹੀਦੀ ਸਮਾਗਮਾਂ  ਵਿਚ ਸ਼ਮੂਲੀਅਤ ਕਰੇਗਾ  । ਇਹ ਜਥਾ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਾਲੇ ਨੌਰਥ ਜ਼ੋਨ ਦੇ ਜਥੇ ਦਾ ਰੂਪ ਧਾਰਨ ਕਰ ਜਾਵੇਗਾ । 26 ਮਾਰਚ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕਰਨ ਲਈ ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਾਥੀ ਗੁਰਾਇਆ ( ਫਿਲੌਰ ) ਵਿਖੇ ਭਾਰੀ ਇਕੱਠ ਕਰਕੇ ਚੱਕਾ  ਜਾਮ ਕਰਨਗੇ ਅਤੇ ਬੰਦ ਵਿਚ ਸ਼ਾਮਲ ਹੋਣਗੇ  । 28 ਮਾਰਚ ਨੂੰ ਕਿਸਾਨਾਂ ਮਜ਼ਦੂਰਾਂ ਵਿਰੁੱਧ ਮੋਦੀ ਸਰਕਾਰ ਵੱਲੋਂ ਪਾਸ ਕਾਲੇ ਕਾਨੂੰਨਾਂ ਦੀ ਪਿੰਡ ਪੱਧਰ ਤੇ  ਹੋਲੀ ਜਲਾਈ ਜਾਵੇਗੀ।  ਇਸ ਮੌਕੇ ਮੀਟਿੰਗ ਵਿੱਚ ਕਿਸਾਨ ਆਗੂ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਕਾ. ਸੁਖਦੇਵ ਬਾਸੀ , ਵਿਜੈ ਧਰਨੀ ,  ਕਾਮਰੇਡ ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ ਸਰਹਾਲੀ , ਗੁਰਪਰਮਜੀਤ ਕੌਰ ਤੱਗੜ ,  ਪ੍ਰਕਾਸ਼ ਕਲੇਰ  , ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ  , ਮੋਹਨ ਸਿੰਘ ਬਿਲਗਾ , ਸੁਖਵਿੰਦਰ ਸਿੰਘ ਨਾਗੀ , ਸੁਰਿੰਦਰ ਖੀਵਾ , ਗੁਰਮੇਲ ਸਿੰਘ ਨਾਹਲ , ਨਰਿੰਦਰ ਜੌਹਲ , ਗੁਰਮੇਲ ਗੇਲਾ , ਸੋਢੀ ਉੱਪਲ , ਸਰਦਾਰ ਮੁਹੰਮਦ , ਇੰਦਰਜੀਤ ਜੰਗੀ , ਕੁਸ਼ਲ ਕੁਮਾਰ  ਤੇ ਹੋਰ ਪਾਰਟੀ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  ।