ਫਗਵਾੜਾ 27 ਮਾਰਚ(ਸ਼ਿਵ ਕੋੜਾ) ਪੰਜਾਬ ਨੰਬਰਦਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਵੰਤ ਸਿੰਘ ਕੰਗ ਅਤੇ ਫਗਵਾੜਾ ਤਹਿਸੀਲ ਪ੍ਰਧਾਨ ਬਲਦੇਵ ਕ੍ਰਿਸ਼ਨ ਨੇ ਨੰਬਰਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਸਰਕਾਰੀ ਭੱਤੇ ਲੈਣ ਲਈ ਅਧਾਰ ਕਾਰਡ ਤੇ ਫੋਟੋਆਂ 29 ਮਾਰਚ ਤੱਕ ਤਹਿਸੀਲ ਦਫ਼ਤਰ ਵਿੱਚ ਜਮ੍ਹਾਂ ਕਰਵਾ ਦੇਣ। ਉਹਨਾ ਕਿਹਾ ਕਿ ਜੇਕਰ ਇਹ ਜਮ੍ਹਾਂ ਨਹੀਂ ਹੁੰਦੀਆਂ ਤਾਂ ਉਹ ਮਾਣ ਭੱਤੇ ਤੋਂ ਬਾਂਝੇ ਰਹਿ ਜਾਣਗੇ। ਇਹ ਜਾਣਕਾਰੀ ਸਰਬਜੀਤ ਸਿੰਘ ਬਰਨਾ ਨੰਬਰਦਾਰ ਬਰਨਾ ਨੇ ਦਿੱਤੀ ਹੈ।