ਜਲੰਧਰ : ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਬਹੁਪੱਖੀ ਪਰਵਾਸੀ ਪੰਜਾਬੀ ਸ. ਪਿਆਰਾ ਸਿੰਘ
ਕੁੱਦੋਵਾਲ ਨਾਲ ਮਿਲਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਕਾਲਜ ਦੇ ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ ਨੇ ਸ. ਪਿਆਰਾ ਸਿੰਘ ਕੁੱਦੋਵਾਲ ਨੂੰ ਪੰਜਾਬੀਅਤ ਦੀ ਸ਼ਾਨਦਾਨ ਸੇਵਾ ਲਈ
ਸਨਮਾਨਿਤ ਕਰਦਿਆਂ ਉਹਨਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ।ਵਿਭਾਗ ਦੇ ਮੁੱਖੀ ਡਾ. ਗੋਪਾਲ ਸਿੰਘ
ਬੁੱਟਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ. ਪਿਆਰਾ ਸਿੰਘ ਅਮਰੀਕਾ ਤੇ ਕੈਨੇਡਾ ਵਿਚ ਲੰਮੇ ਸਮੇਂ
ਤੋਂ ਰੇਡੀਓ ਤੇ ਟੀ.ਵੀ. ਰਾਹੀਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ।
ਇਹਨਾਂ ਦਾ ਸਾਰਾ ਪਰਿਵਾਰ ਪੰਜਾਬੀ ਦੀ ਸੇਵਾ ਵਿਚ ਲੱਗਾ ਹੋਇਆ ਹੈ। ਸ. ਕੁੱਦੋਵਾਲ ਦੀ ਸੁਪਤਨੀ
ਅਤੇ ਪ੍ਰਸਿੱਧ ਪੰਜਾਬੀ ਲੇਖਕਾ ਸੁਰਜੀਤ ਕੌਰ ਸਾਹਿਤ ਸਿਰਜਨਾ ਰਾਹੀਂ ਅਤੇ ਇਹਨਾਂ ਦਾ ਸਪੁੱਤਰ ਫਤਹਿ
ਸੰਗੀਤ ਰਾਹੀਂ ਸੇਵਾ ਕਰ ਰਿਹਾ ਹੈ। ਸ. ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਚਾਰ ਪ੍ਰਗਟਾਉਂਦਿਆ
ਕਿਹਾ ਅਸੀਂ ਜਿਥੇ ਕੈਨੇਡਾ ਦੇ ਬਰੈਮਪਟਨ ਸ਼ਹਿਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਉੱਥੇ ਮੇਰੇ
ਅਜ਼ੀਜ਼ ਤੇ ਡਾ. ਬੁੱਟਰ ਦੇ ਹਮਜਮਾਤੀ ਸ. ਅਜਾਇਬ ਸਿੰਘ ਸਿੱਧੂ ਆਪਣੇ ਭਰਾ ਗੁਰਮੀਤ ਸਿੰਘ ਸਿੱਧੂ
ਨਾਲ ਮਿਲ ਕੇ ਸਰੀ ਵਿਖੇ ਪੰਜਾਬੀ ਮਾਂ ਬੋਲੀ ਲਈ ਵੱਡਾ ਯੋਗਦਾਨ ਪਾ ਰਹੇ ਹਨ। । ਇਸ ਅਵਸਰ ਤੇ ਡਾ.
ਹਰਜਿੰਦਰ ਸਿੰਘ ਸੇਖੋਂ ਨੇ ਬਾਖੂਬੀ ਮੰਚ ਸੰਚਾਲਨ ਕੀਤਾ।