ਫਗਵਾੜਾ (ਸ਼ਿਵ ਕੋੋੜਾ) :- ਪਿੰਡ ਪਲਾਹੀ ਦੇ ਪਲਾਹੀ-ਫਗਵਾੜਾ ਮੁੱਖ ਸ਼ਮਸ਼ਾਨ ਘਾਟ ਦੇ ਮੁੜ-ਨਿਰਮਾਣ ਦਾ ਕੰਮ ਪੂਰਨ ਕਰਨ ਦੇ ਮੌਕੇ, ਮੁੱਖ ਪ੍ਰਬੰਧਕ ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ ਨੇ ਕਿਹਾ  ਕਿ ਸ਼ਮਸ਼ਾਨ ਘਾਟ ਦੇ ਸੁੰਦਰੀਕਰਨ ਅਤੇ ਇਥੇ ਜ਼ਰੂਰੀ ਸਹੂਲਤਾਂ ਦੇਣ ਲਈ ਯਤਨ ਹੋ ਰਹੇ ਹਨ। ਇਸ ਸ਼ਮਸ਼ਾਨ ਘਾਟ ਦੇ ਅੰਗੀਠੇ ਉਤੇ ਲਗਭਗ ਇੱਕ ਲੱਖ ਦੀ ਲਾਗਤ ਨਾਲ ਛੱਤ ਦੀਆਂ ਚੱਦਰਾਂ ਅਤੇ ਐਂਗਲ ਬਦਲ ਦਿੱਤੇ ਗਏ ਹਨ ਅਤੇ ਵਿਹੜੇ ‘ਚ ਬਰਾਂਡੇ ਦੇ ਸਾਹਮਣੇ ਕੰਕਰੀਟ ਬਲੌਕ ਲਗਾਏ ਜਾ ਰਹੇ ਹਨ। ਸ਼ਮਸ਼ਾਨ ਘਾਟ ਦੇ ਕੰਮ ਦੀ ਦੇਖ-ਰੇਖ ਪੰਡਿਤ ਪਰਦੀਪ ਕੁਮਾਰ ਅਤੇ ਕੁਲਵਿੰਦਰ ਸਿੰਘ, ਸੋਹਨ ਲਾਲ, ਗੁਰਪਾਲ ਸਿੰਘ ਸੱਗੂ ਕਰ ਰਹੇ ਹਨ। ਮੁੜ-ਨਿਰਮਾਣ ਦੇ ਕੰਮ ਉਪਰੰਤ ਸ਼ਮਸ਼ਾਨ ਘਾਟ ਲੋਕ ਅਰਪਿਤ ਕੀਤਾ ਗਿਆ। ਇਸ ਸਮੇਂ ਗੁਰਪਾਲ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਲ , ਮਦਨ ਲਾਲ ਪੰਚ, ਗੁਰਮੁੱਖ ਸਿੰਘ ਡੋਲ, ਹਰਨੇਕ ਕੁਮਾਰ, ਪਲਜਿੰਦਰ ਸਿੰਘ ਪ੍ਰਧਾਨ, ਗੋਬਿੰਦ ਸਿੰਘ ਕੋਚ, ਮਨਜੋਤ ਸਿੰਘ ਸੱਗੂ, ਜੱਸੀ ਸੱਲ, ਮਨੋਹਰ ਸਿੰਘ ਸੱਗੂ, ਹਰਮੇਲ ਸਿੰਘ ਗਿੱਲ, ਮੇਜਰ ਸਿੰਘ, ਸੋਹਨ ਲਾਲ, ਰੁਪਿੰਦਰ ਸੱਲ, ਗੁਰਨਾਮ ਸਿੰਘ ਸੱਗੂ, ਪਰਦੀਪ ਕੁਮਾਰ ਪੰਡਿਤ ਅਤੇ ਮਨਜੀਤ ਸਿੰਘ ਡੋਲ ਹਾਜ਼ਰ ਸਨ।