ਫਗਵਾੜਾ 10 ਜੂਨ (ਸ਼ਿਵ ਕੋੜਾ) ਪਾਵਰਕਾਮ ਵਿਭਾਗ ਵਲੋਂ ਸਥਾਨਕ ਬੰਗਾ ਰੋਡ ਸਥਿਤ 132 ਕੇਵੀ ਸਬ-ਸਟੇਸ਼ਨ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਸ.ਈ. ਹਰਜਿੰਦਰ ਸਿੰਘ ਬਾਸਲ (ਜਲੰਧਰ ਡਵੀਜਨ) ਨੇ ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁੱਭ ਆਰੰਭ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਰੀ ਦੁਨੀਆ ਕੋਵਿਡ-19 ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਅਤੇ ਇਸ ਔਖੀ ਘੜੀ ਵਿਚ ਦਰਖ਼ਤਾਂ ਦਾ ਮਹੱਤਵ ਵੀ ਸਾਨੂੰ ਸਮਝ ਆ ਰਿਹਾ ਹੈ ਕਿਉਂਕਿ ਬੇਸ਼ਕ ਇਸ ਬਿਮਾਰੀ ਨਾਲ ਪੀੜ੍ਹਤ ਮਰੀਜ ਅੰਗ੍ਰੇਜੀ ਦਵਾਈਆਂ ਦਾ ਸੇਵਨ ਕਰ ਰਹੇ ਹਨ ਲੇਕਿਨ ਨਾਲ ਹੀ ਗਲੋਏ, ਤੁਲਸੀ ਤੇ ਨਿੱਮ ਦੇ ਪੱਤਿਆਂ ਦਾ ਕਾੜਾ ਪੀਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਜੋ ਕਿ ਸਾਨੂੰ ਇਹਨਾਂ ਦੇ ਦਰਖਤਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਉਹਨਾਂ ਕਿਹਾ ਕਿ ਪ੍ਰਕ੍ਰਿਤੀ ਵਲੋਂ ਸਾਨੂੰ ਮਿਲੀ ਹਰ ਚੀਜ਼ ਦਾ ਆਪਣਾ ਮਹੱਤਵ ਹੈ ਜਿਹਨਾਂ ਵਿਚ ਦਰਖ਼ਤ ਵੀ ਮੁੱਖ ਤੌਰ ਤੇ ਸ਼ਾਮਲ ਹਨ। ਉਹਨਾਂ ਸਾਰਿਆਂ ਨੂੰ ਵਾਤਾਵਰਣ ਸੰਭਾਲ ਵਿਚ ਆਪਣਾ ਵਢਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਰਜਿੰਦਰ ਸਿੰਘ ਐਕਸ.ਈ.ਐਨ., ਐਸ.ਡੀ.ਓ. ਅਮਰਪ੍ਰੀਤ ਸਿੰਘ, ਐਸ.ਡੀ.ਓ. ਜਸਪਾਲ ਸਿੰਘ ਆਦਿ ਨੇ ਵੀ ਬੂਟੇ ਲਗਾਉਣ ਦੀ ਮੁਹਿਮ ਵਿਚ ਉਤਸ਼ਾਹ ਨਾਲ ਭਾਗ ਲਿਆ।
ਤਸਵੀਰ 001, ਕੈਪਸ਼ਨ- ਫਗਵਾੜਾ ਦੇ ਬੰਗਾ ਰੋਡ ਸਥਿਤ ਬਿਜਲੀ ਘਰ ਵਿਖੇ ਬੂਟੇ ਲਗਾਉਂਦੇ ਹੋਏ ਇੰਜੀ. ਹਰਜਿੰਦਰ ਸਿੰਘ ਬਾਸਲ ਆਦਿ।