ਫਗਵਾੜਾ :- (ਸ਼ਿਵ ਕੋੜਾ) ਪਿੰਡ ਪਲਾਹੀ ਵਿਖੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ:) ਦੇ ਸਹਿਯੋਗ ਨਾਲ ਮਾਘੀ ਟੂਰਨਾਮੈਂਟ 8-9-10 ਜਨਵਰੀ 2021 ਨੂੰ ਕਰਵਾਇਆ ਜਾਏਗਾ। ਇਹ ਜਾਣਕਾਰੀ ਮੁੱਖ ਪ੍ਰਬੰਧਕ ਫੋਰਮੈਨ ਬਲਵਿੰਦਰ ਸਿੰਘ ਅਤੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੱਲ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਫੁੱਟਬਾਲ ਓਪਨ ਦੇ ਮੈਚ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ 10,000 ਰੁਪਏ ਨਕਦ ਅਤੇ ਟਰੌਫੀ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 7,000 ਰੁਪਏ ਅਤੇ ਟਰੌਫੀ ਦਿੱਤੀ ਜਾਏਗੀ। ਇਸ ਸਮੇਂ ਪੁਰਾਣੇ ਖਿਡਾਰੀਆਂਬੱਚਿਆਂ ਦੇ ਸ਼ੋਅ ਮੈਚ ਤੋਂ ਇਲਾਵਾ ਲੜਕੀਆਂ ਦਾ ਫੁਟਬਾਲ ਦਾ ਸ਼ੋਅ ਮੈਚ ਵੀ ਹੋਏਗਾ। 10 ਜਨਵਰੀ 2021 ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰੀਆਂ ਅਤੇ ਕੋਚਾਂ ਸਰਵ ਇੰਦਰ ਸਿੰਘ ਅਰਜਨ ਐਵਾਰਡੀਜਗੀਰ ਸਿੰਘ ਕੋਚਅਵਤਾਰ ਸਿੰਘ ਕੋਚਕਸ਼ਮੀਰਾ ਸਿੰਘ ਕੋਚ ਅਤੇ ਪ੍ਰੋ: ਸੀਤਲ ਸਿੰਘ ਦਾ ਸਨਮਾਨ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਸਨਮਾਨ ਕੀਤਾ ਜਾਏਗਾ।