ਫਗਵਾੜਾ,08 ਜਨਵਰੀ  (ਸ਼ਿਵ ਕੋੜਾ) ਪਿੰਡ ਪਲਾਹੀ ਵਿਖੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ (ਰਜਿ:) ਦੇ ਸਹਿਯੋਗ ਨਾਲ ਮਾਘੀ ਟੂਰਨਾਮੈਂਟ ਦੀ ਸ਼ੁਰੁਆਤ ਰਵਿੰਦਰ ਸਿੰਘ ਸੱਗੂ ਨੇ ਅਕਾਲ ਗੜ੍ਹ ਅਤੇ ਸਾਹਣੀ ਓਪਨ ਟੀਮਾਂ ਦੇ ਮੈਚ ਦਾ ਆਰੰਭ ਕਰਵਾਕੇ ਕੀਤੀ। ਮੈਚ ਦੇ ਆਰੰਭ ਤੋਂ ਪਹਿਲਾਂ  ਅਰਦਾਸ ਕੀਤੀ ਗਈ ਅਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਕਿਸਾਨ ਸੰਘਰਸ਼ ਦੀ ਜਿੱਤ ਦੀ ਕਾਮਨਾ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਦਰਬਾਰਾ ਸਿੰਘ ਸਾਬਕਾ ਸਰਪੰਚਸੁਖਵਿੰਦਰ ਸਿੰਘ ਸੱਲ ਪ੍ਰਧਾਨ, ਮਦਨ ਲਾਲ ਪੰਚਮਨੋਹਰ ਸਿੰਘ ਸੱਗੂ ਪੰਚਕੁਲਵਿੰਦਰ ਸਿੰਘ ਸੱਲਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀਰਵਿੰਦਰ ਸਿੰਘ ਸੱਗੂਸੁਰਜਨ ਸਿੰਘ ਨੰਬਰਦਾਰ ਸੁਖਵਿੰਦਰ ਸਿੰਘਮੱਖਣ ਚੰਦਫੋਰਮੈਨ ਬਲਵਿੰਦਰ ਸਿੰਘਗੁਰਮੁਖ ਸਿੰਘ ਡੋਲਨਵਜੋਤ ਸਿੰਘ ਗਿੱਲਨਿਰਮਲ ਸਿੰਘ ਨੰਬਰਦਾਰਜੱਸੀ ਸੱਲ (ਜਸਪ੍ਰੀਤ ਸਿੰਘ)ਬਿੰਦਰ ਫੁੱਲਜਸਬੀਰ ਸਿੰਘ ਬਸਰਾਹਰਮੇਲ ਸਿੰਘ ਗਿੱਲਗੁਲਾਮ ਸਰਵਰ ਸੱਬਾ, ਪੀਟਰ ਕੁਮਾਰ ਸਾਬਕਾ ਪੰਚਦਲਬੀਰ ਧੀਰਾ ਖੁਰਮਪੁਰਪੰਡਿਤ ਬਿੰਦਰਪਿੰਦਰ ਸਿੰਘ ਪਲਾਹੀਇੰਦਰਜੀਤ ਸਿੰਘ ਡੋਲਹਰਨੇਕ ਨੇਕਾਨਿਰਮਲ ਸਿੰਘ ਜੱਸੀਮਹਿੰਦਰ ਸਿੰਘ ਡੀ.ਸੀ.ਗੁਰਮੁਖ ਸਿੰਘ ਭੁਪਾਲਗੋਬਿੰਦ ਸਿੰਘ ਕੋਚਮਨਜੋਤ ਸਿੰਘ ਸੱਗੂ ਆਦਿ ਹਾਜ਼ਰ ਸਨ। ਮੁੱਖ ਪ੍ਰਬੰਧਕ ਫੋਰਮੈਨ ਬਲਵਿੰਦਰ ਸਿੰਘ ਅਤੇ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੱਲ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਫੁੱਟਬਾਲ ਓਪਨ ਦੇ ਮੈਚ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ 10,000 ਰੁਪਏ ਨਕਦ ਅਤੇ ਟਰੌਫੀ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 7,000 ਰੁਪਏ ਅਤੇ ਟਰੌਫੀ ਦਿੱਤੀ ਜਾਏਗੀ। ਇਸ ਸਮੇਂ ਪੁਰਾਣੇ ਖਿਡਾਰੀਆਂਬੱਚਿਆਂ ਦੇ ਸ਼ੋਅ ਮੈਚ ਤੋਂ ਇਲਾਵਾ ਲੜਕੀਆਂ ਦਾ ਫੁਟਬਾਲ ਦਾ ਸ਼ੋਅ ਮੈਚ ਵੀ ਹੋਏਗਾ। 10 ਜਨਵਰੀ 2021 ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰੀਆਂ ਅਤੇ ਕੋਚਾਂ ਸਰਵ ਸ਼੍ਰੀ ਇੰਦਰ ਸਿੰਘ ਅਰਜਨ ਐਵਾਰਡੀਜਗੀਰ ਸਿੰਘ ਕੋਚਅਵਤਾਰ ਸਿੰਘ ਕੋਚਕਸ਼ਮੀਰਾ ਸਿੰਘ ਕੋਚ ਅਤੇ ਪ੍ਰੋ: ਸੀਤਲ ਸਿੰਘ ਦਾ ਸਨਮਾਨ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਵਲੋਂ ਸਨਮਾਨ ਕੀਤਾ ਜਾਏਗਾ।