ਫਗਵਾੜਾ 4 ਦਸੰਬਰ (ਸ਼ਿਵ ਕੋੜਾ) ਪਿੰਡ ਮਲਕਪੁਰ ਵਿਖੇ ਤਿੰਨ ਬੱਚਿਆਂ ਸਮੇਤ ਗਲਤੀ ਨਾਲ ਦੁੱਧ ਵਿਚ ਜਹਿਰੀਲੀ ਚੀਜ ਮਿਲਾ ਕੇ ਪੀਣ ਨਾਲ ਮੌਤ ਦਾ ਸ਼ਿਕਾਰ ਬਣੀ ਨਿਰਮਲ ਕੌਰ (35) ਅਤੇ ਉਸਦੀ 11 ਸਾਲਾਂ ਦੀ ਲੜਕੀ ਕੋਮਲਪ੍ਰੀਤ ਕੌਰ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਮਹਿਲਾ ਦੇ ਪਤੀ ਸਰਬਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਲਕਪੁਰ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਪਤਨੀ ਨਿਰਮਲ ਕੌਰ ਨੇ ਬੀਤੀ 1 ਦਸੰਬਰ ਨੂੰ ਗਲਤੀ ਨਾਲ ਦੁੱਧ ਵਿਚ ਬਦਾਮ ਰੋਗਨ ਦੀ ਜਗ•ਾ ਸਿਉਂਕ ਮਾਰਨ ਵਾਲੀ ਦਵਾਈ ਪਾ ਲਈ ਸੀ ਜਿਸ ਨਾਲ ਨਿਰਮਲ ਕੌਰ ਅਤੇ ਉਸਦੀ ਲੜਕੀ ਕੋਮਲਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ 10 ਸਾਲ ਦੀ ਲੜਕੀ ਸੁਖਪ੍ਰੀਤ ਕੌਰ ਤੇ ਚਾਰ ਸਾਲ ਦੇ ਲੜਕੇ ਗੁਰਫਤਿਹ ਸਿੰਘ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਚਲ ਰਿਹਾ ਹੈ। ਜਿਕਰਯੋਗ ਹੈ ਕਿ ਪੁਲਿਸ ਵਲੋਂ ਮ੍ਰਿਤਕ ਮਹਿਲਾ ਦੇ ਪਤੀ ਸਰਬਜੀਤ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਪਰਿਵਾਰ ਨਾਲ ਬੀਤੇ ਇਸ ਹਾਦਸੇ ਨੁੰ ਲੈ ਕੇ ਪਿੰਡ ਮਲਕਪੁਰ ਵਿਚ ਸ਼ੋਕ ਦੀ ਲਹਿਰ ਦੇਖੀ ਜਾ ਰਹੀ ਹੈ