ਫਗਵਾੜਾ 29 ਅਕਤੂਬਰ (ਸ਼ਿਵ ਕੋੜਾ) ਧੰਨ ਧੰਨ ਗੁਰੂ ਦਮੋਦਰ ਦਾਸ ਅਤੇ ਧੰਨ ਧੰਨ ਭਗਤ ਜਵਾਲਾ ਦਾਸ ਵੈਲਫੇਅਰ ਕਲੱਬ ਪਿੰਡ ਲਖਪੁਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਪਰੋਕਤ ਧਾਰਮਿਕ ਸ਼ਖਸੀਅਤਾਂ ਨੂੰ ਸਮਰਪਿਤ ਪਹਿਲਾ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ 8 ਤੋਂ 12 ਨਵੰਬਰ ਤਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਪ੍ਰਬੰਧਕਾਂ ਵਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਮ.ਜੀ. ਬਾਜਵਾ ਅਤੇ ਇੰਦਰ ਲੱਖਪੁਰ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਕੁੱਲ 48 ਟੀਮਾਂ ਭਾਗ ਲੈਣਗੀਆਂ ਅਤੇ ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਿਆ ਜਾਵੇਗਾ। ਹਰੇਕ ਮੈਚ ਪੰਜ/ਪੰਜ ਓਵਰ ਦਾ ਹੋਵੇਗਾ। ਜੇਤੂ ਟੀਮ ਨੂੰ ਪੈਂਤੀ ਹਜਾਰ ਰੁਪਏ ਨਗਦ ਅਤੇ ਟਰਾਫੀ ਨਾਲ ਨਵਾਜਿਆ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ 21 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਬੱਲੇਬਾਜ, ਬੈਸਟ ਬਾਲਰ, ਲਗਾਤਾਰ ਚਾਰ ਛੱਕੇ ਤੇ ਹੈਟ੍ਰਿਕ ਮਾਰਨ ਵਾਲੇ ਖਿਡਾਰੀਆਂ ਨੂੰ ਵੀ ਨਗਦ ਇਨਾਮ ਨਾਲ ਨਵਾਜਿਆ ਜਾਵੇਗਾ। ਐਂਟਰੀ ਫੀਸ ਪੰਜ ਸੌ ਰੁਪਏ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੇ ਆਯੋਜਨ ਵਿਚ ਮਹਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਲੱਖਪੁਰ ਤੋਂ ਇਲਾਵਾ ਮਲੇਸ਼ੀਆ ਦੇ ਪ੍ਰਵਾਸੀ ਪੰਜਾਬੀਆਂ ਭੂਰੀ, ਸਾਬੀ ਚੰਦ, ਰੋਹਿਤ, ਲਾਡੀ, ਕਿੰਬੀ ਮਲੇਸ਼ੀਆ, ਪਰਗਨ ਸਿੰਘ ਯੂ.ਐਸ.ਏ., ਹੈਪਾ ਸਾਉਥ ਅਫਰੀਕਾ, ਮਨੀ ਪੁਰਤਗਾਲ, ਰਵੀ ਯੂ.ਐਸ.ਏ., ਰਘੂ ਇਟਲੀ, ਸੋਨੂੰ ਮਹਿਮੀ ਕੈਨੇਡਾ, ਸੋਨੂੰ ਪੰਡਤ ਕਤਰ, ਕਾਲਾ ਯੂ.ਏ.ਈ. ਅਤੇ ਰਿੰਕੂ ਬਹਿਰੀਨ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ, ਸੰਤੋਖ ਸਿੰਘ, ਆਸ਼ੀ ਲੱਖਪੁਰ, ਮਨੀਸ਼ ਬੇਗਮਪੁਰ, ਅਮਨ ਲੱਖਪੁਰ, ਜੱਸਾ ਲੱਖਪੁਰ, ਮੀਰਾਂ ਲੱਖਪੁਰ, ਰਵੀ ਬੇਗਮਪੁਰ, ਮਨੀ ਮੱਲ ਬੇਗਮਪੁਰ, ਹਰਜਾਪ ਸਿੰਘ ਨੇਵੀ, ਗੋਪੀ ਨਾਥ, ਪਿੰਦਾ ਸੈਣੀ, ਬਿੱਲੂ ਸੈਣੀ, ਹਰਜਿੰਦਰ ਸਿੰਘ ਆਦਿ ਹਾਜਰ ਸਨ।