ਫਗਵਾੜਾ 20 ਅਗਸਤ (ਸ਼ਿਵ ਕੋੜਾ) ਪਿੰਡ ਸਾਹਨੀ ਦੀ ਪੰਚਾਇਤ ਵੱਲੋਂ ਮਗਨਰੇਗਾ ਸਕੀਮ ਅਧੀਨ ਮਗਨਰੇਗਾ ਕਾਮਿਆਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਜੋਰਾਂ ‘ਤੇ ਕਰਵਾਏ ਜਾ ਰਹੇ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰਾਂ ਬੀਬੀ ਪਰਮਜੀਤ ਕੌਰ, ਬੀਬੀ ਊਸ਼ਾ ਰਾਣੀ, ਮੇਜਰ ਸਿੰਘ, ਜਰਨੈਲ ਸਿੰਘ, ਚੁੰਨੀ ਰਾਮ ਨਿੱਕਾ, ਹਰਨੇਕ ਸਿੰਘ, ਕਾਮਰੇਡ ਰਣਦੀਪ ਸਿੰਘ ਰਾਣਾ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਛੱਪੜ ਦੀ ਸਾਫ ਸਫਾਈ ਕਰਵਾਈ ਗਈ ਤਾਂ ਜੋ ਗੰਦਗੀ ਅਤੇ ਬਦਬੂਦਾਰ ਵਾਤਾਵਰਨ ਤੋਂ ਬਚਿਆ ਜਾ ਸਕੇ, ਬਰਮਾਂ ਉੱਤੇ ਮਿੱਟੀ ਪਾਈ ਜਾ ਰਹੀ ਹੈ ਅਤੇ ਸੜਕ ਦੇ ਕਿਨਾਰਿਆਂ ਉੱਪਰੋਂ ਭੰਗ – ਬੂਟੀ ਵੀ ਕਟਵਾਈ ਜਾ ਰਹੀ ਹੈ ਤਾਂ ਜੋ ਰਾਹਗੀਰਾਂ ਨੂੰ ਆਉਣ – ਜਾਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਬੂਟੇ ਲਗਾਉਣ ਲਈ ਟੋਏ ਪੁੱਟੇ ਜਾ ਰਹੇ ਹਨ ਤਾਂ ਜੋ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾ ਸਕਣ ਅਤੇ ਪਿੰਡ ਵਿੱਚ ਇੰਟਰਲੌਕ ਟਾਈਲਾਂ ਨਾਲ ਗਲੀਆਂ -ਨਾਲੀਆਂ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ । ਇਸ ਮੌਕੇ ਸਮੁੱਚੀ ਪੰਚਾਇਤ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਣਥੱਕ ਯਤਨਾਂ ਸਦਕਾ ਹੀ ਉਕਤ ਪਿੰਡ ਵਿਕਾਸ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ । ਇਸ ਮੌਕੇ ਬੂਟਾ ਸਿੰਘ, ਗੁਰਦੇਵ ਸਿੰਘ, ਨੀਲਮ ਰਾਣੀ, ਨੀਨਾ ਰਾਣੀ, ਰਜਨੀ, ਗੁਰਦੇਵ ਕੌਰ, ਬਲਵੀਰ ਕੌਰ, ਜਸਵਿੰਦਰ ਕੌਰ, ਸਤਿਆ, ਰਣਜੀਤ ਸਿੰਘ, ਬਾਪੂ ਪੂਰਨ ਸਿੰਘ, ਬੰਤ ਸਿੰਘ, ਜੋਗਾ ਸਿੰਘ ਅਤੇ ਨਛੱਤਰ ਕੌਰ ਆਦਿ ਵੀ ਹਾਜ਼ਰ ਸਨ । ਤਸਵੀਰ ਸਮੇਤ : ਪਿੰਡ ਸਾਹਨੀ ਵਿਖੇ ਮਗਨਰੇਗਾ ਸਕੀਮ ਅਧੀਨ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਰਾਮਪਾਲ ਸਾਹਨੀ, ਮੇਜਰ ਸਿੰਘ, ਜਰਨੈਲ ਸਿੰਘ, ਚੁੰਨੀ ਰਾਮ ਨਿੱਕਾ, ਕਾਮਰੇਡ ਰਣਦੀਪ ਸਿੰਘ ਰਾਣਾ, ਅਮਰੀਕ ਸਿੰਘ ਅਤੇ ਮਗਨਰੇਗਾ ਕਾਮੇ ।