ਫਗਵਾੜਾ 13 ਮਾਰਚ (ਸ਼਼ਿਵ ਕੋੋੜਾ) ਫਗਵਾੜਾ ਦੇ ਪਿੰਡਾ ਵਿਚ ਚੱਲ ਰਹੇ ਅਤੇ ਨਵੇਂ ਸ਼ੁਰੂ ਹੋ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਯੋਜਨਾਬੰਦੀ ਲਈ ਇੱਕ ਮੀਟਿੰਗ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਬੀ.ਡੀ.ਪੀ.ੳ ਦਫ਼ਤਰ ਵਿਚ ਕੀਤੀ। ਜਿਸ ਵਿਚ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾ ਰਾਈ, ਬੀਡੀਪੀੳ ਸੁਖਦੇਵ ਸਿੰਘ ਅਤੇ ਜਿੱਲਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਤੋ ਇਲਾਵਾ ਪੰਚਾਇਤ ਸੈਕਟਰੀ ਹਾਜ਼ਰ ਸਨ   ਸ.ਧਾਲੀਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾ ਵਿਚ ਚੱਲ ਰਹੇ ਵਿਕਾਸ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਚੱਲ ਰਹੇ ਕੰਮ ਛੇਤੀ ਮੁਕੰਮਲ ਕੀਤੇ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮਹਾਰਾਜਾ ਕੈਪਟਨ ਅਮਰੇਂਦਰ ਸਿੰਘ ਦੀ ਅਗਵਾਈ ਵਿਚ ਪਿੰਡਾ ਨੂੰ ਸ਼ਹਿਰੀ ਪੱਧਰ ਤੇ ਵਿਕਸਿਤ ਕਰਨ ਲਈ ਅਤੇ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੂਰੀ ਤਰਾਂ ਨਾਲ ਤਤਪਰ ਹੈ ਅਤੇ ਇਸ ਵਿਚ ਕਿਸੇ ਤਰਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੰਗੀ ਪੱਧਰ ਤੇ ਨਵੇਂ ਸ਼ੁਰੂ ਹੋਣ ਵਾਲੇ ਕੰਮ ਛੇਤੀ ਸ਼ੁਰੂ ਕਰਵਾਉਣ ਲਈ ਜਲਦੀ ਵਿਉਂਤਬੰਦੀ ਕਰ ਲਈ ਜਾਵੇ। ਕੰਮ ਸੰਬੰਧੀ ਕਿਸੇ ਕਿਸਮ ਊਣਤਾਈ ਨਹੀਂ ਹੋਈ ਚਾਹੀਦੀ। ਮੈਟੀਰੀਅਲ ਦੇ ਮਾਮਲੇ ਵਿਚ ਕਿਸੇ ਤਰਾਂ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਅਤੇ ਵਿਕਾਸ ਕੰਮ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਉਨਾਂ ਜ਼ਿਲਾ ਪਰਿਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰ,ਪਿੰਡਾ ਦੇ ਸਰਪੰਚ,ਪੰਚ ਅਤੇ ਸੈਕਟਰੀ ਕੰਮਾਂ ਦੀ ਨਿਰੰਤਰ ਚੈਕਿੰਗ ਕਰਨ ਅਤੇ ਕੋਈ ਕਮੀਂ ਪੇਸ਼ੀ ਹੋਵੇ ਤਾਂ ਬਲਾਕ ਸੰਮਤੀ ਚੇਅਰਮੈਨ,ਬੀਡੀਪੀੳ ਦੇ ਧਿਆਨ ਵਿਚ ਲਿਆਉਣ। ਪੰਜਾਬ ਸਰਕਾਰ ਵੱਲੋਂ ਕਿਸੇ ਕੰਮ ਲਈ ਗਰਾਂਟ ਦੀ ਕੰਮੀਂ ਨਹੀਂ ਆਉਣ ਦਿੱਤੀ ਜਾਵੇਗੀ। ਫਗਵਾੜਾ ਹਲਕੇ ਨੂੰ ਇੱਕ ਆਦਰਸ਼ ਹਲਕਾ ਬਣਾਉਣ ਲਈ ਸਾਰੇ ਇਮਾਨਦਾਰੀ ਨਾਲ ਕੰਮ ਕਰਨ। ਇਸ ਮੀਟਿੰਗ ਵਿਚ ਜ਼ਿਲਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ,ਮੀਨਾ ਰਾਣੀ,ਰੇਸ਼ਮ ਕੌਰ ਵਾਈਸ ਚੇਅਰਮੈਨ, ਬਲਾਕ ਸੰਮਤੀ ਮੈਂਬਰ ਸੁੱਚਾ ਰਾਮ ਮੌਲੀ,ਰੂਪ ਲਾਲ ਢੱਕ ਪੰਡੋਰੀ, ਹਰਵਿੰਦਰ ਕੌਰ ਰਾਣੀਪੁਰ, ਹਰਕਮਲ ਕੌਰ ਨੰਗਲ, ਅਰਵਿੰਦਰ ਕੌਰ ਹਰਬੰਸਪੁਰਾ, ਸੀਮਾ ਰਾਣੀ ਚਹੇੜੂ, ਸੰਤੋਸ਼ ਰਾਣੀ ਜਗਤਪੁਰਾ ਜੱਟਾਂ, ਕਮਲਜੀਤ ਕੌਰ ਨਰੂੜ ਤੋ ਇਲਾਵਾ ਬਿੰਦਰ ਸਿੰਘ ਨੰਗਲ,ਕੁਲਦੀਪ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।