ਚੰਡੀਗੜ੍ਹ : ਪੱਤਰਕਾਰ ਅਤੇ ਪੀ ਟੀ ਸੀ ਨਿਊਜ਼ ਦੇ ਐਂਕਰ ਦਵਿੰਦਰਪਾਲ ਬੀਤੀ ਰਾਤ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹਨਾਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਸਵੇਰੇ 2.00 ਵਜੇ ਸਵਾਸ ਤਿਆਗੇ। ਉਹ ਕਿਡਨੀ ਰੋਗ ਤੋਂ ਪੀੜਤ ਸਨ। ਦਵਿੰਦਰਪਾਲ ਦੇ ਇਸ ਜਹਾਨ ਤੋਂ ਜਾਣ ਕਾਰਨ ਮੀਡੀਆ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਦੁੱਖ ਪਾਇਆ ਜਾ ਰਿਹਾ ਹੈ।