ਜਲੰਧਰ, 5 ਅਗਸਤ
ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਮਿਸ਼ਨ ਫਤਿਹ ਵੈਬਸਾਈਟ, ਜੋ ਕਿ ਪੰਜਾਬ ਸਰਕਾਰ ਦੀ ਪਹਿਲ ਹੈ, ਨੂੰ ਵਿਕਸਿਤ ਕਰਨ ਨਾਮ ਦਰਜ ਕਰਵਾਉਣ ਵਾਲੇ ਮੀਧਾਂਸ਼ ਕੁਮਾਰ ਗੁਪਤਾ, ਦੀ ਇਸ ਪ੍ਰਾਪਤੀ ਲਈ ਪੁਲਿਸ ਕਮਿਸ਼ਨਰ, ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਪੁਲਿਸ, ਜਲੰਧਰ ਗੁਰਮੀਤ ਸਿੰਘ ਨੇ ਸ਼ਲਾਘਾ ਕਰਦਿਆਂ ਉਸ ਦੇ ਮਾਪਿਆਂ ਨੂੰ ਉਸ ਵੱਲੋਂ ਸਮਾਜ ਭਲਾਈ ਵਿੱਚ ਪਾਏ ਇਸ ਯੋਗਦਾਨ ਲਈ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਮੀਧਾਂਸ਼ ਵੱਲੋਂ ਹਾਸਲ ਕੀਤੀ ਪ੍ਰਾਪਤੀ ਨੇ ਸ਼ਹਿਰ ਦਾ ਮਾਣ ਵਧਾਇਆ ਹੈ। ਉਸ ਇਹ ਪ੍ਰਾਪਤੀ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਮੀਧਾਂਸ਼ ਨੂੰ ਭਵਿੱਖ ਦੀਆਂ ਯੋਜਨਾਵਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਮੀਧਾਂਸ਼ ਪਿਛਲੇ ਮਹੀਨੇ ਪਹਿਲਾਂ ਹੀ ਆਪਣਾ ਨਾਂ ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਵਿੱਚ ਸਭ ਤੋਂ ਛੋਟੀ ਉਮਰ ਦੇ ਕੋਰੋਨਾ ਯੋਧੇ ਵਜੋਂ ਦਰਜ ਕਰਵਾ ਚੁੱਕਾ ਹੈ ਅਤੇ ਹੁਣ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਸਰਟੀਫਿਕੇਸ਼ ਵੱਲੋਂ ਪ੍ਰਸ਼ੰਸਾ ਹਾਸਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਮਿਸ਼ਨ ਫਤਿਹ ਨੂੰ ਵੀ ਮੀਧਾਂਸ਼ ਵੱਲੋਂ ਤਕਨੀਕੀ ਤੌਰ ‘ਤੇ ਤਿਆਰ ਕੀਤਾ ਗਿਆ ਅਤੇ ਵੈਬਸਾਈਟ www.missionfateh.com ਲਾਂਚ ਕੀਤੀ ਗਈ। ਇਸ ਵੈਬਸਾਈਟ ਵਿੱਚ ਸਰਕਾਰ ਵੱਲ਼ੋਂ ਜਾਰੀ ਕੀਤੇ ਗਏ ਵੱਖ-ਵੱਖ ਦਿਸ਼ਾ ਨਿਰਦੇਸ਼ ਮੁੱਖ ਤੌਰ ਤੇ ਮਿਧਾਂਸ਼ ਵੱਲੋਂ ਵਿਡੀਓਜ਼ ਰਾਹੀਂ ਲਾਂਚ ਕੀਤੇ ਗਏ ਸਨ। ਇਸ ਕਾਰਜ ਲਈ ਮਿਧਾਂਸ਼ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਰਟੀਫਿਕੇਟ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ ਅਤੇ ਅਜਿਹਾ ਸਰਟੀਫਿਕੇਟ ਪੂਰੇ ਪੰਜਾਬ ਵਿੱਚ ਹੁਣ ਤੱਕ ਸਿਰਫ਼ ਮੀਧਾਂਸ਼ ਪਾਸ ਹੀ ਹੈ।
ਪਿਛਲੇ ਸਾਲ ਦੇ ਅਖੀਰ ਤੱਕ, ਅਕਤੂਬਰ ਦੇ ਮਹੀਨੇ ਵਿੱਚ ਮੀਧਾਂਸ਼ ਵੱਲੋਂ ਆਪਣੀ ਅਗਲੀ ਵੈਬਸਾਈਟ www.stayalertstaysafe.in ਲਾਂਚ ਕੀਤੀ ਗਈ, ਜਿਸ ਦਾ ਮੁੱਖ ਕਾਰਨ ਸਮਾਜ ਵਿੱਚ ਇੱਕ ਸਕਾਰਾਤਮਕ ਜਾਗਰੂਕਤਾ ਫੈਲਾਉਣਾ ਸੀ।
ਜ਼ਿਕਰਯੋਗ ਹੈ ਕਿ ਮੀਧਾਂਸ਼ ਕੁਮਾਰ ਗੁਪਤਾ ਸਿਰਫ਼ ਗਿਆਰਾਂ ਸਾਲ ਹੈ ਅਤੇ ਉਹ ਪਹਿਲਾਂ ਹੀ ਸਭ ਤੋਂ ਛੋਟੀ ਉਮਰ ਦੇ ਵੈਬਸਾਈਟ ਡਿਵੈਲਪਰ ਵਜੋਂ ਇੱਕ ਰਾਸ਼ਟਰੀ ਰਿਕਾਰਡ ਅਤੇ ਵਿਸ਼ਵ ਰਿਕਾਰਡ ਕਾਇਮ ਕਰ ਚੁੱਕਾ ਹੈ। ਉਸ ਨੇ ਪਿਛਲੇ ਸਾਲ 2020 ਦੀ ਸ਼ੁਰੂਆਤ ਵਿੱਚ ਇਹ ਰਿਕਾਰਡ ਹਾਸਲ ਕੀਤਾ ਸੀ। ਮੌਜੂਦਾ ਸਮੇਂ ਉਹ ਆਪਣੀ ਕੰਪਨੀ ਐਂਟਰਪ੍ਰੋਕੋਡਰ ਨੂੰ ਸੀਈਓ ਵਜੋਂ ਚਲਾ ਰਿਹਾ ਹੈ, ਜਿੱਥੇ ਉਸ ਵੱਲੋਂ ਹੋਰ ਬੱਚਿਆਂ ਨੂੰ ਕੋਡਿੰਗ ਸਿਖਾਈ ਜਾਂਦੀ ਹੈ ਅਤੇ ਨਾਲ ਹੀ ਵੱਖ -ਵੱਖ ਪ੍ਰਾਜੈਕਟਾਂ ਨੂੰ ਵਿਕਸਤ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਉਸ ਨੂੰ ਈ.ਏ.ਸੀ.ਸੀ. (ਯੂਰਪੀਅਨ ਏਸ਼ੀਅਨ ਚੈਂਬਰ ਆਫ਼ ਕਾਮਰਸ) ਵੱਲੋਂ ਬੁਲਾਇਆ ਗਿਆ ਸੀ ਅਤੇ ਅਕਤੂਬਰ 2019 ਵਿੱਚ ਅੰਤਰਰਾਸ਼ਟਰੀ ਵਪਾਰਕ ਨੈਟਵਰਕਿੰਗ ਪ੍ਰੋਗਰਾਮ ਵਿੱਚ ਸਭ ਤੋਂ ਛੋਟੀ ਉੱਦਮੀ ਵਜੋਂ ਸਨਮਾਨਿਤ ਕੀਤਾ ਗਿਆ ਸੀ।