ਜਲੰਧਰ: ਪੁਲਿਸ ਨੇ ਫਿਲੌਰ ਵਿਚ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਹੈ ਜੋ ਕਿ ਥੁੱਕ ਲਾ ਕੇ ਨੋਟ ਸੜਕ ‘ਤੇ ਸੁੱਟ ਰਿਹਾ ਹੈ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਇਥੇ ਕਿਸੇ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਯੂਪੀ ਦੇ ਸੋਭੱਦਰ ਦਾ ਰਹਿਣ ਵਾਲਾ ਹੈ। ਪੁਲਿਸ ਹੁਣ ਇਸ ਵਿਅਕਤੀ ਦਾ ਕੋਰੋਨਾ ਟੈਸਟ ਕਰਾਏਗੀ।
ਜਾਣਕਾਰੀ ਅਨੁਸਾਰ ਜਦੋਂ ਇਹ ਵਿਅਕਤੀ ਫੈਕਟਰੀ ਤੋਂ ਬਾਹਰ ਨਿਕਲਿਆ ਤਾਂ ਇਸ ਨੇ ਦੋ ਹਜ਼ਾਰ, ਪੰਜ ਸੌ ਅਤੇ ਸੌ ਰੁਪਏ ਦੇ ਨੋਟ ਥੁੱਕ ਲਾ ਕੇ ਸੜਕ ‘ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਲੋਕਾਂ ਨੇ ਜਦੋਂ ਵਿਅਕਤੀ ਨੂੰ ਨੋਟ ਸੁੱਟਦੇ ਹੋਏ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕੀਤੀ ਅਤੇ ਨੋਟ ਸੁੱਟ ਵਾਲੇ ਵਿਅਕਤੀ ਨੂੰ ਦਬੋਚਿਆ।
ਪੁਲਿਸ ਦਾ ਕਹਿਣਾ ਹੈ ਨੋਟ ਸੁੱਟਣ ਵਾਲੇ ਵਿਅਕਤੀ ਨੂੰ ਪੀਪੀਈ ਕਿੱਟ ਪਹਿਨਾ ਕੇ ਜਲੰਧਰ ਭੇਜਿਆ ਜਾ ਰਿਹਾ ਹੈ। ਉਥੇ ਇਸ ਦੇ ਟੈਸਟ ਕੀਤਾ ਜਾਵੇਗਾ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਵੱਲੋਂ ਆਗਾਮੀ ਕਾਰਵਾਈ ਅਮਲ ਵਿਚ ਲਾਈ ਜਾਵੇਗੀ।