ਫਗਵਾੜਾ 22 ਫਰਵਰੀ (ਸ਼ਿਵ ਕੋੜਾ) ਸਰਕਾਰੀ ਹਾਈ ਸਕੂਲ ਪਿੰਡ ਚੱਕ ਪ੍ਰੇਮਾ ਦੀ ਡਿਵੈਲਪਮੈਂਟ ਲਈ ਪ੍ਰਵਾਸੀ ਭਾਰਤੀਆਂ ਵਲੋਂ ਭੇਜੀ ਕਰੀਬ 81 ਹਜਾਰ ਰੁਪਏ ਦੀ ਆਰਥਕ ਸਹਾਇਤਾ ਰਾਸ਼ੀ ਅੱਜ ਗੁਰਵਿੰਦਰ ਸਿੰਘ ਕੁਲਾਰ, ਗੁਲਜਿੰਦਰ ਸਿੰਘ ਕੁਲਾਰ ਤੋਂ ਇਲਾਵਾ ਐਨ.ਆਰ.ਆਈ. ਵੀਰਾਂ ਕਲਵੰਤ ਸਿੰਘ ਕੁਲਾਰ, ਕੁਲਦੀਪ ਸਿੰਘ ਕੁਲਾਰ, ਰੇਸ਼ਮ ਸਿੰਘ ਕੁਲਾਰ, ਬੀਬੀ ਬਲਜੀਤ ਕੌਰ, ਬੀਬੀ ਪਰਮਜੀਤ ਕੌਰ ਨੇ ਸਕੂਲ ਦੀ ਮੁੱਖ ਅਧਿਆਪਿਕਾ ਸ੍ਰੀਮਤੀ ਜਗਜੀਤ ਕੌਰ ਨੂੰ ਭੇਂਟ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ 81 ਹਜਾਰ ਰੁਪਏ ਦੀ ਇਸ ਰਕਮ ਵਿਚ ਉੱਘੇ ਸਮਾਜ ਸੇਵੀ ਗੁਰਦੇਵ ਸਿੰਘ ਕੁਲਾਰ ਪੁੱਤਰ ਅਮਰ ਸਿੰਘ ਕੁਲਾਰ ਨੇ ਆਪਣੀ ਪੋਤਰੀ ਗੁਰਜੀਤ ਕੌਰ ਦੇ ਵਿਆਹ ਦੀ ਖੁਸ਼ੀ ਵਿਚ ਦਿੱਤੇ 31 ਹਜਾਰ ਰੁਪਏ ਅਤੇ ਜਗੀਰ ਸਿੰਘ ਕੁਲਾਰ ਪੁੱਤਰ ਅਮਰ ਸਿੰਘ ਕੁਲਾਰ ਵਲੋਂ ਦਿੱਤੇ ਗਏ ਪੰਜਾਹ ਹਜਾਰ ਰੁਪਏ ਸ਼ਾਮਲ ਹਨ। ਇਸ ਤੋਂ ਇਲਾਵਾ ਮੱਖਣ ਰਾਮ ਪੁੱਤਰ ਕਰਮ ਚੰਦ ਵਲੋਂ ਪਿੰਡ ਦੇ ਵਿਕਾਸ ਲਈ 21 ਹਜਾਰ ਰੁਪਏ ਦੀ ਆਰਥਕ ਸਹਾਇਤਾ ਭੇਜੀ ਹੈ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੱਥੇਦਾਰ ਸਰਵਣ ਸਿੰਘ ਕੁਲਾਰ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਸਰਬ ਪੱਖੀ ਵਿਕਾਸ ਅਤੇ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਸੁਧਾਰਣ ਵਿਚ ਪ੍ਰਵਾਸੀ ਭਾਰਤੀਆਂ ਦਾ ਹਮੇਸ਼ਾ ਵਢਮੁੱਲਾ ਸਹਿਯੋਗ ਮਿਲਦਾ ਹੈ ਜੋ ਕਿ ਉਹਨਾਂ ਦੇ ਦੂਰ ਦੁਰਾਢੇ ਵਿਦੇਸ਼ਾਂ ਵਿਚ ਰਹਿੰਦਿਆਂ ਆਪਣੀ ਮਿੱਟੀ ਨਾਲ ਜੁੜੇ ਹੋਣ ਦੀ ਮਿਸਾਲ ਹੈ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਜਗਜੀਤ ਕੌਰ ਨੇ ਸਹਾਇਤਾ ਰਾਸ਼ੀ ਲਈ ਪ੍ਰਵਾਸੀ ਭਾਰਤੀਆਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਰਿੰਦਰ ਸਿੰਘ ਕੰਬੋਜ, ਪਰਮਜੀਤ ਕੁਮਾਰ, ਕਰਮਜੀਤ ਸਿੰਘ, ਰਾਮ ਗੋਪਾਲ, ਹਰਵਿੰਦਰ ਸਿੰਘ, ਮੈਡਮ ਜਸਵਿੰਦਰ, ਦਲਜੀਤ ਕੌਰ, ਬਲਵੀਰ ਕੌਰ, ਗੁਰਦੀਪ ਕੌਰ, ਮਿਸ ਰੋਮਾ, ਪ੍ਰਭਜੋਤ ਕੌਰ, ਹਰਮਨਜੀਤ ਕੌਰ, ਬਲਵੀਰ ਸਿੰਘ, ਬੀਬੀ ਬਲਵੀਰ ਕੌਰ ਸਾਬਕਾ ਸਰਪੰਚ, ਬੀਬੀ ਸੁਖਵਿੰਦਰ ਕੌਰ ਕੁਲਾਰ ਮੈਂਬਰ ਪੰਚਾਇਤ, ਬੀਬੀ ਮਨਜੀਤ ਕੌਰ ਕੁਲਾਰ, ਸੁੱਖਾ ਚੱਕ ਪ੍ਰੇਮਾ, ਮਨਦੀਪ ਕੌਰ, ਅਕਵਿੰਦਰ ਸਿੰਘ, ਪਰਮਿੰਦਰ ਸਿੰਘ ਢੰਡਵਾਲ, ਭੁਪਿੰਦਰ ਸਿੰਘ ਬੋਪਾਰਾਏ, ਦਲਵੀਰ ਸਿੰਘ ਆਦਿ ਹਾਜਰ ਸਨ।