ਜਲੰਧਰ:

ਡਾਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜਾਂ ਦੁਆਰਾ ਅਕਤੂਬਰ 2019 ਤੋਂ ਫਰਵਰੀ 2020 ਤੱਕ ਬਣਦੀ ਗ੍ਰਾਂਟ ਦੇ ਜੋ ਕਲੇਮ ਬਣਾ ਕੇਭੇਜੇ ਗਏ ਸਨ ਉਸ ਵਿੱਚੋਂ ਸਰਕਾਰ ਦੁਆਰਾ ਮਾਰਚ ਮਹੀਨੇ ਸਿਰਫ 27.5 ਪ੍ਰਤੀਸ਼ਤ ਗ੍ਰਾਂਟ ਹੀ ਕਾਲਜਾਂ ਨੂੰ ਜਾਰੀ ਕੀਤੀ ਗਈ ਹੈ ਜਦਕਿ ਬਾਕੀ 72.5 ਪ੍ਰਤੀਸ਼ਤ ਗ੍ਰਾਂਟ ਬਕਾਇਆ ਹੈ। ਅਜਿਹੀ ਸਥਿਤੀ ਵਿੱਚ ਆਪਣੇ ਸਟਾਫ ਨੂੰ ਤਨਖਾਹਾਂ ਦੇਣਾ ਕਾਲਜਾਂ ਵਾਸਤੇ ਬਹੁਤ ਮੁਸ਼ਕਿਲ ਹੈ। ਉਹਨਾਂ ਦੱਸਿਆ ਕਿ ਕਾਲਜਾਂ ਦੇ ਟੀਚਿੰਗ ਅਤੇ ਨਾਨ– ਟੀਚਿੰਗ ਸਟਾਫ ਨੂੰ ਪਿਛਲੇ ਚਾਰ ਮਹੀਨੇ ਤੋਂ ਤਨਖ਼ਾਹ ਨਹੀਂ ਦਿੱਤੀ ਜਾ ਸਕੀ ਹੈਜਿਸ ਕਰਕੇ ਲਾਕਡਾਊਨ ਦੇ ਚੱਲਦਿਆਂ ਇਨ੍ਹਾਂ ਕਰਮਚਾਰੀਆਂ ਦੇ ਘਰ ਦੇ ਅਤੇ ਵਿੱਤੀ ਹਾਲਤ ਡਗਮਗਾ ਗਏ ਹਨ ਉਨ੍ਹਾਂ ਸਰਕਾਰ ਕੋਲੋਂ ਬਕਾਇਆ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਲਾਕਡਾਊਨ ਦੇ ਚੱਲਦਿਆਂ ਸਮੂਹ ਸਟਾਫ਼ ਨੂੰ ਤਨਖ਼ਾਹ ਦਿੱਤੀ ਜਾ ਸਕੇਜਿਸ ਨਾਲ ਇਹ ਆਪਣੇ ਘਰ ਦੇ ਅਤੇ ਵਿੱਤੀ ਹਾਲਤ ਸੁਧਾਰ ਸਕਣ  ਇਸ ਮੌਕੇ ਉਨ੍ਹਾਂ ਸਮੂਹ ਕਾਲਜਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ।ਉਨ੍ਹਾਂ ਕਿਹਾ ਕਿ ਸਾਂਝੇ ਯਤਨਾ ਸਦਕਾ ਹੀ ਕੋਵਿਡ-19 ‘ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ  ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਸੰਕਟ ਦੀ ਸਥਿਤੀ ਵਿੱਚ ਘਰ ਵਿੱਚ ਰਹਿ ਕੇ ਹੀ ਰਾਸ਼ਟਰ ਹਿੱਤ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ