
ਜਲੰਧਰ : ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਯੂ.ਜੀ.ਸੀ. ਅਤੇ ਸਰਕਾਰ ਦੁਆਰਾ ਡਿਗਰੀ ਤੇ ਡਿਪਲੋਮਾ ਕੋਰਸਾˆ ਦੇ ਆਖਰੀ ਸਮੈਸਟਰ ਦੀਆˆ ਪ੍ਰੀਖਿਆਵਾˆ ਲੈਣ ਦੇ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਜਾਹਰ ਕਰਦਿਆˆ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ-19 ਦੇ ਵਧਦੇ ਕੇਸਾˆ ਦੇ ਮੱਦੇਨਜ਼ਰ ਸਰਕਾਰ ਨੂੰ ਪ੍ਰੀਖਿਆਵਾˆ ਲੈਣ ਦਾ ਫੈਸਲਾ ਬਦਲਣਾ ਚਾਹੀਦਾ ਹੈ ਅਤੇ ਵਿਦਿਆਰਥੀਆˆ ਦੀ ਪਿਛਲੇ ਸਮੈਸਟਰਾˆ ਵਿਚਲੀ ਪਰਫਾਰਮੈˆਸ ਦੇ ਆਧਾਰ ‘ਤੇ ਨਤੀਜਾ ਐਲਾਨ ਦੇਣਾ ਚਾਹੀਦਾ ਹੈ। ਉਨ੍ਹਾˆ ਕਿਹਾ ਕਿ ਪੂਰੇ ਭਾਰਤ ਵਿੱਚ ਪ੍ਰਤੀਦਿਨ ਸੱਠ ਹਜ਼ਾਰ ਅਤੇ ਪੰਜਾਬ ਵਿੱਚ ਇੱਕ ਹਜ਼ਾਰ ਪ੍ਰਤੀਦਿਨ ਕੋਵਿਡ-19 ਦੇ ਕੇਸ ਵੱਧ ਰਹੇ ਹਨ। ਇਨ੍ਹਾˆ ਹਾਲਾਤਾˆ ਵਿੱਚ ਪ੍ਰੀਖਿਆਵਾˆ ਕਰਵਾਉਣਾ ਖ਼ਤਰਾ ਸਹੇੜਨ ਵਾਲੀ ਗੱਲ ਹੋਵੇਗੀ। ਉਨ੍ਹਾˆ ਯੂਜੀਸੀ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਅੰਡਰ- ਗ੍ਰੈਜੂਏਸ਼ਨ ਕਲਾਸਾˆ ਦੇ ਵਿਦਿਆਰਥੀਆˆ ਦਾ ਪਿਛਲੇ ਪੰਜ ਸਮੈਸਟਰਾˆ ਦੀ ਔਸਤ ਦੇ ਆਧਾਰ ‘ਤੇ, ਪੋਸਟ- ਗ੍ਰੈਜੂਏਸ਼ਨ ਕਲਾਸਾˆ ਦੇ ਵਿਦਿਆਰਥੀਆˆ ਦਾ ਪਿਛਲੇ ਤਿੰਨ ਸਮੈਸਟਰਾˆ ਦੀ ਔਸਤ ਆਧਾਰ ‘ਤੇ ਅਤੇ ਡਿਪਲੋਮਾ/ ਸਰਟੀਫਿਕੇਟ ਕਲਾਸਾˆ ਦੇ ਵਿਦਿਆਰਥੀਆˆ ਦਾ ਪਿਛਲੇ ਸਮੈਸਟਰ ਦੇ ਨਤੀਜੇ ਦੇ ਆਧਾਰ ‘ਤੇ ਨਤੀਜਾ ਐਲਾਨ ਦਿੱਤਾ ਜਾਵੇ। ਉਨ੍ਹਾˆ ਕਿਹਾ ਕਿ ਡਿਗਰੀ ਕਲਾਸਾˆ ਦੇ ਆਖਰੀ ਸਮੈਸਟਰ ਦੀਆˆ ਪ੍ਰੀਖਿਆਵਾˆ/ ਨਤੀਜਿਆˆ ਦਾ ਫੈਸਲਾ ਨਾ ਹੋਣ ਕਾਰਨ ਵਿਦਿਆਰਥੀ ਅਗਲੀ ਕਲਾਸ /ਕੋਰਸ ਵਿੱਚ ਦਾਖਲਾ ਲੈਣ ਤੋˆ ਅਸਮਰੱਥ ਹਨ, ਜਿਸ ਕਰਕੇ ਵਿਦਿਆਰਥੀਆˆ ਨੂੰ ਭਵਿੱਖ ਧੁੰਦਲਾ ਲੱਗਣ ਲੱਗ ਪਿਆ ਹੈ। ਉਨ੍ਹਾˆ ਕਿਹਾ ਕਿ ਕੋਵਿਡ-19 ਦੇ ਵਧਦੇ ਕੇਸਾˆ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਵਿਦਿਆਰਥੀਆˆ ਦੇ ਹਿੱਤ ਵਿੱਚ ਫੈਸਲਾ ਲੈˆਦੇ ਹੋਏ ਯੂ.ਜੀ.ਸੀ. ਅਤੇ ਸਰਕਾਰ ਨੂੰ ਪ੍ਰੀਖਿਆਵਾˆ ਨਹੀਂ ਕਰਵਾਉਣੀਆˆ ਚਾਹੀਦੀਆˆ, ਸਗੋˆ ਪਿਛਲੇ ਸਮੈਸਟਰਾˆ ਦੀ ਪਰਫਾਰਮੈˆਸ ਦੇ ਆਧਾਰ ‘ਤੇ ਨਤੀਜੇ ਦੀ ਘੋਸ਼ਣਾ ਕਰ ਦੇਣੀ ਚਾਹੀਦੀ ਹੈ।