
ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮਿਸ਼ਨ ਫਤਿਹ
ਅਧੀਨ ਕੋਵਿਡ-19 ਸਬੰਧੀ ਆਮ ਸਧਾਰਨ ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ
ਆਪਣੀਆਂ ਸੇਵਾਵਾਂ ਦੇਣ ਕਾਰਣ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਦੇ ਦਸਖ਼ਤਾਂ ਹੇਠ ਇਕ ਵਿਸ਼ੇਸ਼ ਸਨਮਾਨ ਪੱਤਰ ਪ੍ਰਾਪਤ ਹੋਇਆ ਹੈ। ਇਹ ਸਨਮਾਨ ਪੱਤਰ ਜੋ ਕਿ
ਬਰਾਂਜ ਸਰਟੀਫਿਕੇਟ ਹੈ ਮਿਸ਼ਨ ਫਤਿਹ ਅਧੀਨ ਕੋਵਿਡ ਵਰੀਅਰਜ਼ ਨੂੰ ਦਿੱਤਾ ਜਾਦਾ ਹੈ। ਪ੍ਰਿਸੀਪਲ ਡਾ.
ਜਗਰੂਪ ਸਿੰਘ ਨੇ ਦੱਸਿਆ ਉਹਨਾਂ ਨੇ ਤੇ ਉਹਨਾਂ ਦੀ ਸਟਾਫ ਦੀ ਟੀਮ ਨੇ ਵਿਦਿਆਰਥੀਆਂ ਅਤੇ
ਆਮ ਨਾਗਰਿਕਾ ਨੂੰ ਕੋਵਿਡ ਸਬੰਧੀ ਜਾਗਰੂਕ ਕੀਤਾ ਤੇ ਉਹਨਾਂ ਦੀ ਰੱਖਿਆ ਲਈ “ਕੋਵਾ ਐਪ”
ਡਾਊਨ ਲੋਡ ਕਰਵਾਇਆ।ਉਹਨਾਂ ਪਿੰਡਾਂ ਵਿੱਚ 7000 ਦੇ ਕਰੀਬ ਮਾਸਕ ਵੰਡੇ ਤੇ ਲੋਕਾਂ ਨੂੰ
ਸੋਸ਼ਲ ਡਿਸਟੈਸਿਂਗ ਅਤੇ ਹੱਥਾ ਨੂੰ ਬਾਰ ਬਾਰ ਧੋਣ ਸਬੰਧੀ ਸਮਝਾਇਆ। ਡੀ.ਏ.ਵੀ. ਦੇ ਉਪ
ਪ੍ਰਧਾਨ ਜਸਟਿਸ ਐਨ.ਕੇ.ਸੂਦ ਅਤੇ ਸੱਕਤਰ ਅਰਵਿੰਦ ਘਈ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ,
ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸਨਮਾਨ ਲਈ ਮੁਬਾਰਕਬਾਦ ਦਿੱਤੀ।ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਇਹ ਵੀ ਦੱਸਿਆ ਕਿ 17 ਅਗਸਤ ਤੋਂ ਕਾਲਜ ਵਲੋਂ ਆਨਲਾਈਨ ਕਲਾਸਾਂ ਦੀ ਪੜਾਈ ਸ਼ੁਰੂ
ਕੀਤੀ ਜਾ ਰਹੀ ਹੈ, ਜਿਸ ਵਿੱਚ ਸਟਾਫ ਵਲੋਂ ਪਹਿਲੇ ਪੰਜ ਮਿੰਟ ਕੋਵਿਡ ਸਬੰਧੀ ਵਿਦਿਆਰਥੀਆਂ ਨੂੰ
ਜਾਗਰੂਕ ਕੀਤਾ ਜਾਵੇਗਾ।