ਅੰਮ੍ਰਿਤਸਰ ਦੇ ਪ੍ਰੈਸ ਕਲੱਬ ਦੀ 29 ਅਗਸਤ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਜਿਸ ਦੇ ਨਾਲ਼ ਅੰਮ੍ਰਿਤਸਰ ਦੇ ਪੱਤਰਕਾਰਾਂ ਵਿਚ ਖੁਸ਼ੀ ਦੀ ਲਹਿਰ ਹੈ ਅੱਜ ਨਾਮਜ਼ਦਗੀ ਬਹਾਰਾਂ ਦੇ ਪਹਿਲੇ ਦਿਨ ਸਾਹਿਤਕਾਰ ਅਤੇ ਅਜੀਤ ਦੇ ਪੱਤਰਕਾਰ ਧਰਵਿੰਦਰ ਔਲਖ ਤੋਂ ਇਲਾਵਾ ਸਟਿੰਗ ਅਪਰੇਸ਼ਨ ਅਖਬਾਰ ਦੇ ਜ਼ਿਲਾ ਇੰਚਾਰਜ ਹਰਪਾਲ ਸਿੰਘ ਭੰਗੂ ਨੇ ਵੀ ਆਪਣੇ ਕਾਗਜ਼ ਰਿਟਰਨਿੰਗ ਅਧੀਕਾਰੀ ਮੋਹਿੰਦਰ ਪਾਲ ਗੁਪਤਾ ਨੂੰ ਸੌਂਪੇ।ਜਿਥੇ ਧਰਵਿੰਦਰ ਔਲਖ ਲੰਮੇ ਸਮੇ ਤੋ ਸਾਹਿਤ ਨਾਲ ਜੁੜੇ ਹਨ ਅਤੇ ਪੰਜਾਬੀ ਦੀ ਪ੍ਰਮੁੱਖ ਅਖਬਾਰ ਅਜੀਤ ਲਈ ਪੱਤਰਕਾਰੀ ਕਰ ਰਹੇ ਹਨ ਉਥੇ ਹਰਪਾਲ ਭੰਗੂ ਇਕ ਨੌਜਵਾਨ ਅਤੇ ਅਗਾਂਹ ਵਧੂ ਸੋਚ ਨਾਲ ਪੱਤਰਕਾਰੀ ਦੇ ਖੇਤਰ ਵਿਚ ਕੁਛ ਕਰਨ ਦਾ ਜਜ਼ਬਾ ਲੈ ਕੇ ਮੈਦਾਨ ਵਿਚ ਨਿਤਰੇ ਹਨ ।ਇਥੇ ਇਹ ਦੱਸਣ ਜੋਗ ਹੈ ਕੀ ਅੰਮ੍ਰਿਤਸਰ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪੱਤਰਕਾਰਾਂ ਦੀ ਲੰਮੇ ਸਮੇ ਤੋ ਮੰਗ ਰਹੀ ਹੈ ਜੋ ਹੁਣ ਜਲਦੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ