ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਆਲ ਇੰਡੀਆ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਤੇ ਫਗਵਾੜਾ ਕਾਂਗਰਸ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਨਗਰ ਨਿਗਮ ਵਿਚ ਧਰਨਾ ਦੇ ਕੇ ਕਿਸਾਨ ਸੰਘਰਸ਼ ਨੂੰ ਅੰਜਾਮ ਤਕ ਪਹੁੰਚਾਏ ਜਾਣ ਦਾ ਸੰਕਲਪ ਲਿਆ। ਸ.ਧਾਲੀਵਾਲ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਲੋਹ ਪੁਰਸ਼ ਸਰਦਾਰ ਬਲੱਵ ਭਾਈ ਪਟੇਲ ਜੀ ਦੀ ਜਯੰਤੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਯਾਦ ਕਰਦਿਆਂ ਦੇਸ਼ ਦੀ ਤਰੱਕੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕਰਦੇ ਹੋਏ, ਉਨ੍ਹਾਂ ਦੀਆਂ ਤਸਵੀਰਾਂ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ।
ਇਸ ਮੌਕੇ ਸ.ਧਾਲੀਵਾਲ ਨੇ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼ ਦੇ ਅਨੰਦਾਤਾ ਕਿਸਾਨਾਂ ਨਾਲ ਮੋਦੀ ਸਰਕਾਰ ਨੇ ਧੱਕੇਸ਼ਾਹੀ ਕਰਦੇ ਹੋਏ ਕਾਲੇ ਬਿਲ ਪਾਸ ਕੀਤੇ ਹਨ,ਅੱਜ ਉਹ ਸੰਕਲਪ ਲੈਂਦੇ ਹਨ ਕਿ ਪੰਜਾਬ ਕਾਂਗਰਸ ਕਿਸਾਨਾਂ ਦੇ ਨਾਲ ਹੈ ਅਤੇ ਅੰਤਿਮ ਦਮ ਤਕ ਬਿਲ ਵਾਪਸ ਹੋਣ ਤਕ ਲੜਾਈ ਲੜਨਗੇ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾ ਕੇ ਰਹਿਣਗੇ। ਸ.ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਸਟੈਂਡ ਲਏ ਜਾਣ ਕਾਰਨ ਹੀ ਕੇਂਦਰ ਸਰਕਾਰ ਨੇ ਬਦਲਾਖੋਰੀ ਨੀਤੀ ਦੇ ਤਹਿਤ ਸਾਮ,ਦਾਮ,ਦੰਡ ਭੇਦ ਵਰਤ ਕੇ ਪੰਜਾਬ ਸਰਕਾਰ ਅਤੇ ਕਿਸਾਨੀ ਦਾ ਦਮਨ ਕਰਨ ਦੇ ਹੈਂਕੜਬਾਜ਼ੀ ਵਾਲੇ ਫ਼ੈਸਲੇ ਲੈ ਰਹੇ ਹਨ। ਜਿੰਨਾ ਵਿਚ ਪੰਜਾਬ ਵਿਚ ਰੇਲ ਦੀ ਆਵਾਜਾਈ ਰੋਕਣੀ,ਪੇਂਡੂ ਵਿਕਾਸ ਫ਼ੰਡ ਰੋਕਣਾ, ਪਰਾਲੀ ਸਾੜਨ ਤੇ 5 ਸਾਲ ਦੀ ਕੈਦ ਤੇ ਇੱਕ ਕਰੋੜ ਰੁਪਏ ਜੁਰਮਾਨਾ ਕਰਨਾ ਕੇਂਦਰ ਦੇ ਅਜਿਹੇ ਤੁਗ਼ਲਕੀ ਫ਼ਰਮਾਨ ਹਨ। ਪਰ ਪੰਜਾਬ ਦੇ ਸ਼ੇਰ ਕੈਪਟਨ ਅਮਰੇਂਦਰ ਸਿੰਘ ਇਸੇ ਹਫ਼ਤੇ ਦਿੱਲੀ ਰਾਸ਼ਟਰਪਤੀ ਜੀ ਨੂੰ ਮਿਲਣ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਦੀ ਗ਼ਲਤ ਨੀਤੀਆਂ ਦਾ ਖੁੱਲ ਕੇ ਵਿਰੋਧ ਕਰਨਗੇ ਅਤੇ ਪੰਜਾਬ ਸਰਕਾਰ ਦਾ ਸਟੈਂਡ ਸਪਸ਼ਟ ਕਰਨਗੇ। ਉਨ੍ਹਾਂ ਕਿਹਾ ਕਿ ਹਲਕਾ ਸਾਂਸਦ ਅਤੇ ਕੇਂਦਰੀ ਵਜ਼ੀਰ ਸੋਮ ਪਰਕਾਸ਼ ਜੋ ਪੰਜਾਬ ਦੀ ਵੋਟਾਂ ਤੇ ਜਿੱਤ ਕੇ ਪੰਜਾਬ ਨਾਲ ਹਮਦਰਦੀ ਦੀ ਬਜਾਏ ਕਿਸਾਨਾਂ ਨੂੰ ਧਮਕਾਉਣ ਭਰੇ ਲਹਿਜ਼ੇ ਵਿਚ ਬਿਆਨਬਾਜ਼ੀ ਕਰ ਰਹੇ ਹਨ। ਲੱਗਦਾ ਹੈ ਉਨ੍ਹਾਂ ਨੂੰ ਪੰਜਾਬ ਤੇ ਕਿਸਾਨੀ ਨਾਲ ਨਹੀਂ ਸਗੋਂ ਕੁਰਸੀ ਨਾਲ ਪਿਆਰ ਹੈ। ਮੋਦੀ ਸਰਕਾਰ ਦੇ ਇਹ ਫ਼ੈਸਲੇ ਨਾਲ ਦੇਸ਼ ਦੇ ਫੈਡਰਲ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਸਾਜ਼ਿਸ਼ ਹੈ,ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਦੇ ਲਈ ਹਮੇਸ਼ਾ ਆਵਾਜ਼ ਬੁਲੰਦ ਕਰਨ ਵਾਲੇ ਅਕਾਲੀ ਵੀ ਚੁੱਪ ਬੈਠੇ ਹਨ। ਮੋਦੀ ਸਰਕਾਰ ਨੇ ਪਹਿਲਾ ਕਿਸਾਨੀ ਢਾਂਚੇ ‘ਤੇ ਸਟ ਮਾਰੀ ਅਤੇ ਹੁਣ ਦੇਸ਼ ਦੇ ਫੈਡਰਲ ਢਾਂਚੇ ਨੂੰ ਸਟ ਮਾਰਨ ਦੀ ਤਿਆਰੀ ਵਿਚ ਹਨ। ਜਿਸ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਅਤੇ ਫਗਵਾੜਾ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨੀ ਨੂੰ ਨੁਕਸਾਨ ਪਹੁੰਚਾਉਣ ਦੀਆ ਕੋਸ਼ਿਸਾ ਦਾ ਹਰ ਕਦਮ ਤੇ ਵਿਰੋਧ ਕਰਾਂਗੇ। ਪੰਜਾਬ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦਾ ਜਵਾਬ ਦੇਣਾ ਪੰਜਾਬੀ ਚੰਗੀ ਤਰਾਂ ਜਾਣਦੇ ਹਨ। ਫੈਡਰਲ ਢਾਂਚੇ ਨੂੰ ਸਟ ਮਾਰਨ ਦੀ ਕੋਸ਼ਿਸ਼ ਮੋਦੀ ਸਰਕਾਰ ਦੇ ਕਫ਼ਨ ਵਿਚ ਅੰਤਿਮ ਕਿੱਲ ਸਾਬਤ ਹੋਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ,ਜਿੱਲ੍ਹਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ ਅਤੇ ਮੀਨਾ ਕੁਮਾਰੀ,ਜਿੱਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ,ਜਿੱਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ,ਸੁਮਨ ਸ਼ਰਮਾ ਫਗਵਾੜਾ ਮਹਿਲਾ ਕਾਂਗਰਸ. ਸਾਬਕਾ ਕੌਂਸਲਰ, ਯੂਥ ਨੇਤਾ,ਸਾਰੇ ਵਿੰਗਾ ਦੇ ਅਹੁਦੇਦਾਰ, ਮਹਿਲਾ ਕਾਂਗਰਸ ਦੇ ਸਾਰੇ ਅਹੁਦੇਦਾਰ,ਪਿੰਡਾ ਦੇ ਸਰਪੰਚਾ ਪੰਚਾ ਨੇ ਧਰਨੇ ਵਿਚ ਹਿੱਸਾ ਲਿਆ।