ਜਲੰਧਰ,: ਪੰਜਾਬ ਦੀ ਨਿਕੰਮੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਲਗਾਤਾਰ ਅੱਠ ਘੰਟੇ ਬਿੱਜਲੀ ਨਾ ਦੇਣ, ਬਿੱਜਲੀ ਬੋਰਡ ਪਾਸ ਟ੍ਰਾਂਸਫਰਮਾ ਦੀ ਕੰਮੀ ਅਤੇ ਹੋਰ ਲੋੜੀਂਦਾ ਸਮਾਨ ਨਾ ਹੋਣ, ਸ਼ਹਿਰ ਅਤੇ ਪਿੰਡਾਂ ਵਿੱਚ ਲੱਗ ਰਹੇ ਬਿੱਜਲੀ ਦੇ ਅਨ ਐਲਾਨੇ ਕੱਟਾ ਅਤੇ ਬਿੱਜਲੀ ਦੇ ਭਾਰੀ ਰੇਟਾ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਸਾਂਝੇ ਤੌਰ ਤੇ ਕੱਲ 2 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੌ ਲੈ ਕੇ 11 ਵਜੇ ਤੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜਲੰਧਰ ਦੇ ਮੁੱਖ ਦਫਤਰ “ਸ਼ਕਤੀ ਸਦਨ” ਫਗਵਾੜਾ ਰੋਡ, ਨਜ਼ਦੀਕ ਖਾਲਸਾ ਕਾਲਜ ਜਲੰਧਰ, ਵਿੱਖੇ ਵਿਧਾਨਸਭਾ ਹਲਕਾ ਜਲੰਧਰ ਕੈਂਟ ਪੱਧਰ ਤੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਸੰਬੰਧੀ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਅਤੇ ਡਾ ਸੁਖਬੀਰ ਸਿੰਘ ਸਲਾਰਪੁਰ, ਸਕੱਤਰ ਬਸਪਾ ਪੰਜਾਬ, ਸੋਮ ਲਾਲ ਪ੍ਰਧਾਨ ਜਲੰਧਰ ਕੈਂਟ ਬਸਪਾ, ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਲਗਾਤਾਰ ਅੱਠ ਘੰਟੇ ਬਿੱਜਲੀ ਨਾ ਦੇਣ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗ ਰਹੇ ਅੰਨ ਐਲਾਨੇ ਭਾਰੀ ਕੱਟਾ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਨਣਾ ਕਰਨਾ ਪੈ ਰਿਹਾ ਹੈ ਜਿਸ ਦੀ ਕੀ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਅਤੇ ਨਾ ਉਹ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।ਉਹਨਾਂ ਵਿਧਾਨਸਭਾ ਹਲਕਾ ਜਲੰਧਰ ਕੈਂਟ ਤੌ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ 2 ਜੁਲਾਈ ਨੂੰ ਉਪਰੋਕਤ ਦੱਸੇ ਸਥਾਨ ਤੇ ਅਤੇ ਸਮੇਂ ਤੇ ਪਹੁੰਚਣ।