ਚੰਡੀਗੜ੍ਹ -ਪੁਲਿਸ ਦੇ ਸਾਬਕਾ ਅਫਸਰ ਅਤੇ ਅਕਾਲੀ ਦਲ ਬਾਦਲ ਦੇ ਆਗੂ ਮੁਹੰਮਦ ਇਜ਼ਹਾਰ ਆਲਮ ਦਾ ਦੇਹਾਂਤ!ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਉਹ 72 ਸਾਲਾਂ ਦੇ ਸਨ।ਅੱਤਵਾਦ ਦੌਰਾਨ ਜਦੋਂ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਗਿਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਹਥਿਆਰ ਮੁਹੱਈਆ ਕਰਵਾਏ। ਅੱਤਵਾਦ ਨਾਲ ਲੜਾਈ ‘ਚ ਉਨ੍ਹਾਂ ਆਲਮ ਫ਼ੌਜ ਵੀ ਬਣਾਈ, ਇਸ ਲਈ ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਤਾਂ ਇਸ ਦਾ ਕਾਫੀ ਵਿਰੋਧ ਹੋਇਆ। ਮੁਹੰਮਦ ਇਜ਼ਹਾਰ ਆਲਮ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ‘ਆਲਮ ਸੈਨਾ’ ਕਰਕੇ ਵੀ ਚਰਚਾ ਵਿਚ ਰਹੇ ਸਨ!