
ਜਲੰਧਰ :- ਮਲਵਿੰਦਰ ਸਿੰਘ ਲੱਕੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਦਯੋਗ ਜਗਤ ਨੂੰ ਰਾਹਤ ਦੇਣ ਲਈ ਮੁਖ ਮੰਤਰੀ ਜਲਦ ਐਲਾਨ ਕਰਨਗੇ। ਉਦਯੋਗ ਨਾਲ ਸਬੰਧਤ 90% ਮਸਲਿਆਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ। ਵਪਾਰੀਆਂ ਨੂੰ ਵੈਟ ਜਲਦ ਨੋਟੀਫਿਕੇਸ਼ਨ ਕਰਕੇ ਜਾਰੀ ਕੀਤਾ ਜਾਵੇਗਾ। ਖੰਡ ਜਗਤ ਦੇ ਸੀ ਫਾਰਮ ਦੀ ਸੱਮਸਿਆ ਨੂੰ ਹੱਲ ਕਰਨ ਲਈ ਮੰਤਰੀ ਨੇ ਮਲਵਿੰਦਰ ਸਿੰਘ ਲੱਕੀ ਨੂੰ ਭਰੋਸਾ ਦਿਵਾਇਆ ਤੇ ਹਾਮੀ ਭਰ ਦਿੱਤੀ ਤੇ ਲੋਕਡਾਊਨ ਦੋਰਾਨ ਪੰਜਾਬ ਸਰਕਾਰ ਨੇ 2 ਮਹੀਨੇ ਦੇ ਸਾਰੇ ਕਰ ਮਾਫ ਕਰ ਦਿਤੇ ਹਨ। ਫੋਕਲ ਪੁਆਇੰਟ ਦੇ ਸਾਰੇ ਪਲਾਟ ਮਾਲਕ ਲਈ ਸਮਾਂ 6 ਮਹੀਨੇ ਵਧਾ ਦਿਤਾ ਹੈ ਜਿਸਤੇ 6 ਮਹੀਨੇ ਦਾ ਟੈਕਸ ਮਾਫ ਕਰ ਦਿੱਤਾ ਗਿਆ ਹੈ। ਪੰਜਾਬ ਦੇ ਫੋਕਲ ਪੁਆਇੰਟ ਵਿੱਚ 15% ਰਿਹਾਇਸੀ ਇਲਾਕੇ ਨੂੰ ਰਿਹਾਇਸ਼ੀ ਕੰਮ ਕਮਰਸੀਅਲ ਕਰ ਦਿਤਾ ਜਾਵੇਗਾ ਜਿਸਦਾ CLU ਆਸਾਨੀ ਨਾਲ ਹੋਵੇਗਾ। ਪੰਜਾਬ ਦੇ ਉਦਯੋਗਿਕ ਇਲਾਕਿਆਂ ਵਿਚ ਸੀਵਰੇਜ ਅਤੇ ਟੁੱਟਿਆ ਸੜਕਾਂ ਲਈ ਫੰਡ ਜਾਰੀ ਕਰ ਦਿਤੇ ਗਏ ਹਨ, ਹਰਿਆਲੀ ਨੂੰ ਮੁੱਖ ਰੱਖਿਆ ਗਿਆ ਹੈ। ਜਲੰਧਰ ਵਿਖੇ ਨਵਾਂ ਫੋਕਲ ਪੁਆਇੰਟ ਵਿਚਾਰ ਅਧੀਨ ਹੈ ਜਿਸ ਲਈ 66 ਫੁੱਟ ਜਾ ਲਾਬੜੇ ਨੇੜੇ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ। ਸਰਕਾਰੀ ਮਹਿਕਮੇ ਦਾ ਕੋਈ ਵੀ ਕਰਮਚਾਰੀ ਇੰਡਸਟਰੀ ਮਾਲਕ ਨੂੰ ਸੂਚਿਤ ਕਰਕੇ ਹੀ ਫੈਕਟਰੀ ਵਿਚ ਜਾ ਸਕੇਗਾ। ਸ਼ਹਿਰ ਤੋਂ ਦੂਰ ਲੱਗਣ ਵਾਲੇ ਉਦਯੋਗ ਨੂੰ CLU ਮੁਕਤ ਕਰ ਦਿੱਤਾ ਗਿਆ ਹੈ। ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਜੀ ਐਸ ਟੀ ਦੀ ਵਾਪਸੀ ਲਈ ਕੇਂਦਰ ਸਰਕਾਰ ਤੋਂ ਜਲਦ ਰਾਹਤ ਆਉਣ ਦੀ ਉਮੀਦ ਹੈ ਪਰ ਅਜੇ ਤੱਕ ਫੰਡ ਨਹੀਂ ਆਇਆ। ਮੁੱਖ ਮੰਤਰੀ ਤੇ ਮਨਪ੍ਰੀਤ ਬਾਦਲ ਕਈ ਵਾਰ ਚਿੱਠੀ ਲਿੱਖ ਚੁੱਕੇ ਹਨ। ਇਸ ਮੌਕੇ ਤੇ ਸੀ ਆਈ ਆਈ ਦੇ ਚੇਅਰਮੈਨ ਬਰਿੰਦਰ ਸਿੰਘ ਕਲਸੀ, ਇੰਡਸਟਰੀ ਅਫਸਰ ਮਨਜੀਤ ਸਿੰਘ,ਵਾਈਸਚੇਅਰਮੈਨ ਭੁਸ਼ਾਰ ਜੈਨ, ਕਰਨੈਲ ਸਿੰਘ ਭਾਟੀਆ ਹਾਜ਼ਰ ਹਨ।