ਜਲੰਧਰ : ਸੇਵਾ ਵਿਖੇ , ਮਾਨਯੋਗ, ਗੁਰਪ੍ਰੀਤ ਸਿੰਘ ਕਾਂਗੜ  ਮਾਲ ਮੰਤਰੀ ਪੰਜਾਬ, (ਚੰਡੀਗੜ੍ਹ ) ਵਿਸ਼ਾ : ਨੰਬਰਦਾਰ ਦੀਆ ਮੰਗਾ ਲਾਗੂ ਕਰਨ ਬਾਰੇ। ਸ਼੍ਰੀ ਮਾਨ ਜੀ. ਪੰਜਾਬ ਯੂਨੀਅਨ ਨੰਬਰਦਾਰ ਵੱਲੋ ਬੇਨਤੀ ਕੀਤੀ ਜਾਦੀ ਹੈ ਕਿ ਨੰਬਰਦਾਰ ਦੀ ਮੌਤ ਤੋਂ ਬਾਅਦ ਨੰਬਰਦਾਰ ਦੇ ਲੜਕੇ ਨੂੰ ਨੰਬਰਦਾਰੀ ਲੈਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ। ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ ਦਾ ਵਾਅਦਾ ਕੀਤਾ ਹੋਇਆ ਹੈ। ਇਸ ਨੂੰ ਜਲਦੀ ਜੱਦੀ ਪੁਸ਼ਤੀ ਕੀਤਾ ਜਾਵੇ। ਨੰਬਰਦਾਰ ਨੂੰ 1500/ਰੁ ਮਾਨ ਭੱਤਾ ਮਿਲ ਰਿਹਾ ਹੈ ਇਹ ਪਹਿਲਾ ਵੀ ਆਪ ਜੀ ਵੱਲੋ ਲਾਗੂ ਕਰਵਾਇਆ ਗਿਆ ਸੀ। ਇਸ ਨੂੰ 1500/ਰੁ ਤੋਂ ਵਧਾਕੇ 3000/ਰੁ ਪ੍ਰਤੀ ਮਹੀਨਾ ਕੀਤਾ ਜਾਵੇ। ਜਿਲਾ ਪੱਧਰ ਤੇ ਸ਼ਿਕਾਇਤ ਨਿਵਾਰਨ ਕਮੇਟੀ ਵਿੱਚ ਸੂਬਾ ਪ੍ਰਧਾਨ ਦੀ ਸਿਫਾਰਸ਼ ਅਤੇ ਤਹਿਸੀਲ ਪੱਧਰ ਤੇ ਜਿਲਾ ਪ੍ਰਧਾਨ ਦੀ ਸਿਫਾਰਸ਼ ਤੇ ਨੰਬਰਦਾਰ ਦੀ ਨਿਯੁਕਤੀ ਕੀਤੀ ਜਾਵੇ। ਜਿਲਾ ਪੱਧਰ ਅਤੇ ਤਹਿਸੀਲ ਪੱਧਰ ਤੇ ਜਿਥੇ ਨੰਬਰਦਾਰ ਨੂੰ ਅਜੇ ਤੱਕ ਬੈਠਣ ਲਈ ਕਮਰੇ ਨਹੀਂ ਮਿਲੇ ਜਲਦੀ ਤੋਂ ਜਲਦੀ ਐਲਾਨ ਕੀਤਾ ਜਾਵੇ। ਹਰਿਆਣਾ ਸਰਕਾਰ ਨੇ ਨੰਬਰਦਾਰਾ ਦਾ ਮਾਨ ਭੱਤਾ 3,000ਰੁਪਏ ਅਤੇ ਬੀਮਾ 5,00000(ਪੰਜ ਲੱਖ ਰੁਪਏ ) ਅਤੇ ਇਕ ਮੋਬਾਇਲ ਦੇਣ ਦੀ ਮੰਗ ਮੰਨ ਲਈ ਹੈ ਸੋ ਪੰਜਾਬ ਸਰਕਾਰ ਵੀ ਇੰਨ੍ਹਾਂ ਮੰਗਾ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ। ਜਿਲਾ ਪੱਧਰ ਤੋਂ ਤਹਿਸੀਲ ਪੱਧਰ ਤੋਂ ਸ਼ਿਕਾਇਤ ਨਿਵਾਰਨ ਕਮੇਟੀਆ ਵਿੱਚ ਨੰਬਰਦਾਰਾਂ ਦਾ ਇੱਕ ਨਵਾਇਦਾ ਨਿਯੁਕਤ ਕੀਤਾ ਜਾਵੇ।