ਜਲੰਧਰ :- ਪੰਜਾਬ ਪ੍ਰੈਸ ਕੱਲਬ ਜਲੰਧਰ ਵਿੱਚ ਪੈਸ ਕੱਲਬ ਦੇ ਜਨਰਲ ਸਕੱਤਰ ਮੇਜਰ ਸਿੰਘ ਅਤੇ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪ੍ਰੈਸ ਕਾਨਫਰੰਸ ਹੋਈ । ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਬਣਾਏ ਗਏ । ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਸ਼ਾਂਤੀਪੂਰਨ ਅੰਦੋਲਨ ਕੀਤਾ । ਇਸ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨ ਪਰਿਵਾਰ ਦੇ ਮੈਂਬਰ ਸ਼ਹੀਦ ਹੋ ਗਏ । ਸ਼ਹੀਦ ਹੋਏ ਪਰਿਵਾਰਾਂ ਵਿੱਚੋਂ ਚਾਰ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ । ਇਹ ਮਾਲੀ ਸਹਾਇਤਾ ਨਿਊਜੀਲੈਂਡ ਦੇ ਸ਼ਹਿਰ ਕਾਇਸਟਚ ਵਿੱਚ ਇਕ ਸੰਸਥਾ ਇੰਡੀਅਨ ਐਨ.ਜੈਡਐਸੋਸਿਏਸ਼ਨ ਆਫ ਕਾਇਸਟਚਰਚ ਵਲੋਂ ਸਲਾਨ ਲੋਹੜੀ ਮੇਲੇ ਤੋਂ ਦਾਨ ਦੀ ਰਾਹੀਂ ਉਥੋਂ ਦੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਇੱਕਠੀ ਕੀਤੀ ਗਈ । ਇਸ ਰਾਸ਼ੀ ਨੂੰ ਐਸੋਸਿਏਸ਼ਨ ਦੀ ਚੇਅਰਮੈਨ ਪਰਮਿੰਦਰ ਔਲਖ ਅਤੇ ਪ੍ਰਧਾਨ ਗੁਰਵਿੰਦਰ ਸਿੰਘ ਔਲਖ ਵਲੋਂ ਇੰਡੀਆ ਭੇਜਣ ਦਾ ਆਯੋਜਨ ਕੀਤਾ ਗਿਆ । ਇਸ ਮਾਲੀ ਸਹਾਇਤਾ ਵਿੱਚ । ਲੱਖ 80 ਹਜਾਰ ਰੁਪਏ ਨੂੰ ਚਾਰ ਪਰਿਵਾਰਾਂ ਵਿੱਚ ਵੰਡਿਆ ਗਿਆ । ਉਨ੍ਹਾਂ ਪਰਿਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ । । ਸ਼ਹੀਦ ਜਸਪ੍ਰੀਤ ਸਿੰਘ ਪੁੱਤਰ ਸ . ਤਰਲੋਕ ਸਿੰਘ ਵਾਸੀ ਪਿੰਡ ਉੱਚਾ ਇੰਨਾਂ ਦੀ ਮਾਤਾ ਸਮਰ ॥ 2. ਸ਼ਹੀਦ ਹਾਜਕੁਮਾਰ ਰਾਜੂ ਨਵਾਂ ਸ਼ਹਿਰ ਅਤੇ ਇੰਨਾ ਦੀ ਪਤਨੀ ਅੰਜੂ ਸ਼ਹੀਦ ਭੂਪਿੰਦਰ ਸਿੰਘ ਪਿੰਡ ਬੋਲਦੀਨਾ ਇੰਨਾਂ ਦੀ ਪਤਨੀ ਰਾਜਿੰਦਰ ਕੌਰ 4. ਸ਼ਹੀਦ ਸਤਨਾਮ ਸਿੰਘ , ਜਲੰਧਰ । ਇੰਨਾਂ ਪਰਿਵਾਰਾਂ ਨੂੰ ਇਹ ਮਾਲੀ ਸਹਾਇਤਾ 45000 / – ਰੁਪਏ ਰਾਸ਼ੀ ਦੇ ਚੈਕਾਂ ਦੁਆਰਾ ਦਿੱਤੀ ਗਈ । ਮੇਰੀ ਇਨ ਪ੍ਰਾਬਨਾ ਹੈ ਕਿ ਸ਼ਹਿਰ ਵਿੱਚ ਕੁਝ ਐਸੀਆਂ ਸੰਸਥਾਵਾਂ ਹਨ ਜੋ ਕਿ ਕਿਸਾਨ ਅੰਦੋਲਨ ਦੇ ਦੌਰਾਨ ਮਾਰੇ ਗਏ ਕਿਸਾਨਾ ਦੇ ਪਰਿਵਾਰ ਨੂੰ ਅੱਗੇ ਵੱਧ ਕੇ ਮਾਲੀ ਸਹਾਇਤਾ ਦੇਣ ਅਤੇ ਪੰਜਾਬ ਸਰਕਾਰ ਨੇ ਜੋ ਇਨ੍ਹਾਂ ਪਰਿਵਾਰ ਵਾਸਤੇ ਨੌਕਰੀ ਦਾ ਐਲਾਨ ਕੀਤਾ ਹੈ । ਉਨ੍ਹਾਂ ਪਰਿਵਾਰਾਂ ਦੇ ਇਕ ਇਕ ਸਦਸ ਨੂੰ ਨੌਕਰੀ ਦੇਣ ਤਾਂ ਜੋ ਉਨ੍ਹਾਂ ਦੀ ਆਰਥਿਕ ਸਹਾਇਤਾ ਦੀ ਪੂਰਤੀ ਹੋ ਸਕੇ ।