ਫਗਵਾੜਾ 8 ਸਤੰਬਰ (ਸ਼ਿਵ ਕੋੜਾ) ਪੁਨਰਜੋਤ ਅਤੇ ਸਾਈਟ ਸੇਵਰ ਸੁਸਾਇਟੀ ਵੱਲੋਂ ਪੁਨਰਜੋਤ ਦੇ ਅੰਤਰ-ਰਾਸ਼ਟਰੀ ਅਤੇ ਸਟੇਟ ਕੋਆਰਡੀਨੇਟਰ ਅਸ਼ੋਕ ਮਹਿਰਾ  ਅਤੇ ਸਾਈਟ ਸੇਵਰ ਦੇ ਕੋਆਰਡੀਨੇਟਰ ਡਾ. ਸੀਮਾ ਰਾਜਨ ਦੀ ਅਗਵਾਈ ਹੇਠ 35ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜੇ ਅਧੀਨ ਸਕੂਲੀ ਵਿਦਿਆਰਥੀਆਂ ਦੇ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਅਸ਼ੋਕ ਮਹਿਰਾ ਅਤੇ ਡਾ. ਸੀਮਾ ਰਾਜਨ ਨੇ ਦੱਸਿਆ ਕਿ ਪੂਰੇ ਪੰਜਾਬ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਦੋ ਮਿੰਟ ਦੀ ਭਾਸ਼ਣ ਵੀਡੀਓ ਅੱਖਾਂਦਾਨ ਮਹਾਂਦਾਨ ਅਤੇ ਤੰਦਰੁਸਤ ਅੱਖਾਂ ਵਿਸ਼ਿਆਂ ਤੇ ਬਣਾ ਕੇ ਵਾੱਟਸਐਪ ਦੇ ਮਾਧਿਅਮ ਰਾਂਹੀ ਭੇਜੀਆਂ ਸੀ। 155  ਪ੍ਰਤਿਯੋਗੀਆਂ ਦੇ ਵੀਡੀਓ ਨਿਯਮਾਂ ਦੇ ਅਨੁਕੂਲ ਸਨ। ਡਾ. ਸਰਬਜੀਤ ਰਾਜਨ ਨੇ ਪੰਦੜਵਾੜੇ ਦੀ ਸਮਾਪਤੀ ਮੌਕੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਹਨਾਂ ਕਿਹਾ ਕਿ ਪ੍ਰਤਿਯੋਗਿਤਾ ਦਾ ਮਕਸਦ ਕੋਵਿਡ ਕਾਲ ਦੌਰਾਨ ਸਮਾਜ ਨੂੰ ਰਾਸ਼ਟਰੀ ਪੰਦੜਵਾੜੇ ਦੌਰਾਨ ਘਰ ਤੋ ਹੀ ਆਨਲਾਈ ਅੱਖਾਂ ਦਾਨ ਅਤੇ ਅੱਖਾਂ ਦੀ ਸੰਭਾਲ ਬਾਰੇ  ਜਾਗਰੂਕ ਕਰਨਾ ਸੀ। ਇਸ ਪ੍ਰਤਿਯੋਗਿਤਾ ਵਿਚ ਪਹਿਲਾ ਪੁਰਸਕਾਰ ਪੰਜ ਹਜਾਰ ਰੁਪਏ ਅਤੇ ਟਰਾਫੀ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲੇ ਦੇ ਅਭਿਜੀਤ ਨੂੰ ਮਿਲਿਆ। ਦੂਸਰਾ ਇਨਾਮ ਤਿੰਨ ਹਜਾਰ ਰੁਪਏ ਅਤੇ ਟਰਾਫੀ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਦੀ ਵਿਦਿਆਰਥਣ ਪ੍ਰੀਤਨੈਨ ਕੌਰ ਨੇ ਜਿੱਤਿਆ । ਤੀਸਰਾ ਇਨਾਮ ਸਾਂਝੇ ਤੌਰ ਤੇ ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਦੀ ਅਨੁਸ਼ਕਾ ਅਤੇ ਸਵਾਮੀ ਸੰਤ ਦਾਸ ਸਕੂਲ ਫਗਵਾੜਾ ਦੀ ਤਨੀਸ਼ਇੰਦਰ ਕੌਰ ਨੇ ਪ੍ਰਾਪਤ ਕੀਤਾ। ਤੀਸਰੇ ਇਨਾਮ ਵਜੋਂ ਦੋ-ਦੋ ਹਜਾਰ ਰੁਪਏ ਅਤੇ ਸਨਮਾਨ ਪੱਤਰ ਦਿੱਤਾ ਗਿਆ। ਉਹਨਾਂ ਡਾ. ਰਮੇਸ਼ ਆਈ ਹਸਪਤਾਲ ਲੁਧਿਆਣਾ ਅਤੇ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦਾ ਜੇਤੂਆਂ ਨੂ ਇਨਾਮਾਂ ਨਾਲ ਨਵਾਜ ਕੇ ਹੌਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ। ਪੁਨਰਜੋਤ ਦੇ ਆਨਰਰੀ ਸਕੱਤਰ ਸ਼ੁਭਾਸ ਮਲਿਕ ਅਤੇ ਇੰਨਰਵ•ੀਲ ਕਲੱਬ ਦੇ ਸਮੂਹ ਮੈਂਬਰਾਂ ਵਲੋ ਵੀ ਜੇਤੂਆ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ