ਨਵਾਸ਼ਹਿਰ 23 ਮਈ 

ਪਿਛਲੇ ਦਿਨੀ ਰਾਹੋ ਨਿਵਾਸੀ ਨੌਜਵਾਨ ਸਨਪ੍ਰੀਤ ਮਾਂਗਟ ਦੀ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਪੁਲਿਸ ਨੇ ਦਾਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 6 ਆਰੋਪੀਆ ਨੂੰ ਗਿਰਫਤਾਰ ਕਰਕੇ ਉਨਾ ਕੋਲੋ ਲੁੱਟੀ ਗਈ ਨਕਦੀ ਤੇ ਕਤਲ ਵਿੱਚ ਵਰਤੇ ਗਏ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ। ਆਰੋਪੀਆ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਨਾ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਸੀ।

ਐਸਐਸਪੀ ਅਲਕਾ ਮੀਨਾ ਨੇ  ਦੱਸਿਆ ਕਿ ਪਿਛਲੇ ਦਿਨਾ ਰਾਹੋ ਨਿਵਾਸੀ ਨੌਜਵਾਨ ਸਨਪ੍ਰੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਐਸਪੀ ਡੀ ਵਜੀਰ ਸਿੰਘ ਖਹਿਰਾ ਤੇ ਡੀਐਸਪੀ ਡੀ ਹਰਜੀਤ ਸਿੰਘ ਤੇ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਦਲਵੀਰ ਸਿੰਘ ਦੇ ਆਧਾਰਿਤ ਟੀਮ ਦਾ ਗਠਨ ਕੀਤਾ। ਜਿੰਨਾ ਇਕ ਹਫਤੇ ਦੀ ਸਖਤ ਮਹਿਨਤ  ਦੇ ਬਾਦ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ 6 ਕਥਿਤ ਆਰੋਪੀਆ ਜਗਦੀਪ ਸਿੰਘ, ਬਖਸ਼ੀਸ਼ ਸਿੰਘ, ਹਰਸ਼, ਜਨਿਤ ਕੁਮਾਰ, ਹਰਜਿੰਦਰ ਸਿੰਘ, ਕਮਲਜੀਤ ਨੂੰ ਗਿਰਫਤਾਰ ਕਰ ਲਿਆ। ਜਿੰਨਾ ਤੋ ਪੁਛਗਿਛ ਦੇ ਦੌਰਾਨ ਮੰਨਿਆ ਕਿ ਉਨਾ 10 ਮਈ ਦੀ ਰਾਤ ਨੂੰ ਲੁੱਟ ਦੇ ਇਰਾਦੇ  ਨਾਲ ਦੋ ਮੋਟਰਸਾਈਕਿਲਾ ਤੇ ਸਵਾਰ ਹੋ ਕੇ ਮਾਛੀਵਾੜਾ ਰੋਡ ਦੇ ਵੱਲ ਰੁਖ ਕੀਤਾ। ਰਾਸਤੇ ਵਿੱਚ ਉਨਾ ਸਨਪ੍ਰੀਤ ਆਪਣੇ ਮੋਟਰਸਾਈਕਿਲ ਤੇ ਆਉਦਾ ਮਿਲਿਆ । ਉਸਦੇ ਮੋਟਰਸਾਈਕਿਲ ਦੇ ਅੱਗੇ ਆਪਣਾ ਮੋਟਰਸਾਈਕਿਲ ਲਗਾ ਕੇ ਘੇਰ ਲਿਆ। ਇਸ ਤੇ ਸਨਪ੍ਰੀਤ ਵੱਲੋਂ ਵਿਰੋਧ ਕਰਨੇ ਤੇ ਉਨਾ ਤੇਜਧਾਰ ਹਥਿਆਰਾ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸਦੇ ਚੱਲਦੇ ਉਹ ਸੜਕ ਤੇ ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਐਸਐਸਪੀ ਅਲਕਾ ਮੀਨਾ ਨੇ ਦੱਸਿਆ ਕੀ ਸਾਰੇ ਕਥਿਤ ਆਰੋਪੀ ਹਮਲਾਵਰ ਸਨਪ੍ਰੀਤ ਦੀ ਜੇਬ ਵਿੱਚੋ15 ਹਜਾਰ ਦੀ ਨਕਦੀ ,ਇਕ ਚਾਂਦੀ ਦੀ ਚੈਨੀ ਤੇ ਪਰਸ ਲੁੱਟ ਕੇ ਫਰਾਰ ਹੋ ਗਏ। ਐਸਐਸਪੀ ਨੇ ਦੱਸਿਆ ਕਿ ਕਾਬੂ ਕੀਤੇ ਗਏ 6 ਕਥਿਤ ਆਰੋਪੀ 18 ਤੋ 24 ਸਾਲ ਦੇ ਵਿੱਚ ਹਨ। ਪੁੱਛਗਿ ਛ ਦੇ ਦੌਰਾਨ ਉਨਾ ਤੋ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਤੇ ਐਸਪੀਡੀ ਵਜੀਰ ਸਿੰਘ ਖਹਿਰਾ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸੀ। ਉਨਾ ਦੱਸਿਆ ਕਿ ਕਥਿਤ ਆਰੋਪੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨਾ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ।