ਫਗਵਾੜਾ 5 ਜਨਵਰੀ (ਸ਼ਿਵ ਕੋੜਾ) ਅੱਜ ਦੀ ਭਾਗ ਦੋੜ ਵਾਲੀ ਗਤੀਸ਼ੀਲ ਅਤੇ ਕਾਰੋਬਾਰਾਂ ਵਿਚ ਉਲਝੀ ਜ਼ਿੰਦਗੀ ਵਿਚ ਜਿੱਥੇ ਆਪਣੇ ਲਈ ਸੋਚਣ ਦਾ ਲੋਕਾਂ ਕੋਲ ਸਮਾਂ ਨਹੀਂ ਹੈ। ਉੱਥੇ ਹੀ ਪੰਜਾਬ ਸਰਕਾਰ ਇਨਾਂ ਲੋਕਾਂ ਦੇ ਸਿਹਤ ਪ੍ਰਤੀ ਖ਼ਾਸੀ ਚਿੰਤਤ ਹੈ। ਰੋਜ਼ਾਨਾ ਪਾਰਕਾਂ ਵਿਚ ਸੈਰ ਕਰਨ ਵਾਲੇ ਲੋਕਾਂ ਨੂੰ ਤੋਹਫ਼ੇ ਦੇ ਰੂਪ ਵਿਚ ਪਾਰਕਾਂ ਵਿਚ ਓਪਨ ਜਿੰਮ ਲਗਾਉਣ ਦਾ ਰਹੀ ਹੈ। ਤਾਂ ਕਿ ਲੋਕ ਸੈਰ ਦੇ ਸਮੇਂ ਦਾ ਉਪਯੋਗ ਕਰਦੇ ਹੋਏ ਆਪਣੀ ਸਿਹਤ ਨੂੰ ਹੋਰ ਠੀਕ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਮਹਿੰਗੇ ਜ਼ਿੰਮਾ ਵਿਚ ਜਾਣ ਦੀ ਬਜਾਏ ਇਨਾਂ ਪਾਰਕਾਂ ਵਿਚ ਕਸਰਤ ਕਰ ਸਕਣ। ਇਨਾਂ ਵਿਚਾਰਾ ਦਾ ਪ੍ਰਕਟਾਵਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ ਏ ਐਸ) ਨੇ ਫਗਵਾੜਾ ਦੇ ਪਾਰਕਾਂ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਓਪਨ ਜਿੰਮ ਤੇ 12 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਬੈਂਚ ਦੇ ਕੰਮਾਂ ਦਾ ਉਦਘਾਟਨ ਕਰਦੇ ਕੀਤਾ।
ਉਨਾਂ ਕਿਹਾ ਕਿ ਫਗਵਾੜਾ ਦੇ ਪਾਰਕਾਂ ਨੂੰ ਇੱਕ ਵਧੀਆਂ ਪਾਰਕ ਅਤੇ ਓਪਨ ਜਿੰਮ ਦੇ ਤੋਰ ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਵੱਲ ਇਸ ਸਾਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਆਸ ਪ੍ਰਕਟਾਈ ਇੱਕ ਲੋਕ ਇਨਾਂ ਪਾਰਕਾਂ ਵਿਚ ਜਾਣਗੇ ਅਤੇ ਆਪਣੇ ਬੱਚਿਆ ਨੂੰ ਵੀ ਪ੍ਰੇਰਿਤ ਕਰਨਗੇ ਤਾਂ ਕਿ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਹੋ ਸਕੇ ਅਤੇ ਲੋਕ ਥਕਾਨ ਭਰੀ ਜ਼ਿੰਦਗੀ ਤੋ ਰਾਹਤ ਪਾ ਸਕਣ। ਉਨਾਂ ਨੇ ਅਲੱਗ ਅਲੱਗ ਪਾਰਕਾਂ ਵਿਚ ਉਦਘਾਟਨ ਕੀਤੇ ਜਿੰਨਾ ਵਿਚ ਸ਼ਿਵ ਪਾਰਕ ਬਾਬਾ ਗਧਿਆ, ਵਰਮਾਨੀ ਪਾਰਕ ਹਰਗੋਬਿੰਦ ਨਗਰ, ਆਦਰਸ਼ ਨਗਰ ਪਾਰਕ,ਮਾਡਲ ਟਾਊਨ ਦੇ ਪਾਰਕ ਸ਼ਾਮਲ ਹਨ। ਇਸ ਮੌਕੇ ਉਨਾਂ ਦੇ ਨਾਲ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ, ਐਕਸੀਅਣ ਸਤੀਸ਼ ਕੁਮਾਰ ਸੈਣੀ,ਐਸ.ਡੀ.ੳ ਬਲਜਿੰਦਰ ਸਿੰਘ,ਪੰਕਜ ਕੁਮਾਰ ,ਜੇਈ ਨਵਦੀਪ ਬੇਦੀ,ਜੇਈ ਕੰਵਰ ਪਾਲ ਗਿੱਲ, ਬਿੱਲਾ ਪ੍ਰਭਾਕਰ, ਸੁਨੀਲ ਪਰਾਸ਼ਰ,ਮਨੀਸ਼ ਪ੍ਰਭਾਕਰ, ਬੰਟੀ ਵਾਲੀਆ,ਰਾਜਿੰਦਰ ਕਰਵਲ, ਭਿੰਦਾ ਬਸਰਾ, ਦਲਵੀਰ ਸਿੰਘ, ਰਾਹੁਲ ਕਰਵਲ, ਅਰਵਿੰਦਰ ਵਿਕੀ, ਜਿੰਮੀ ਕਰਵਲ, ਗੁਰਬਚਨ,ਤਰਲੋਚਨ ਸਿੰਘ,ਅਮਰਜੀਤ ਸਿੰਘ,ਪਰਵਿੰਦਰ ਸਪਰਾ,ਹਰਵਿੰਦਰ ਜੋਹਲ,ਮਨੋਜ ਮਿੱਢਾ,ਨਰਿੰਦਰ ਠੁਕਰਾਲ,ਭੁਪਿੰਦਰ ਸੋਢੀ,ਹੈਪੀ ਸਹਿਦੇਵ ਆਦਿ ਸ਼ਾਮਲ ਸਨ।