
ਫਗਵਾੜਾ (ਸ਼ਿਵ ਕੋੜਾ):-ਫਗਵਾੜਾ ਵਿਖੇ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ’ਚ ਕੁਲ 48 ਹੋਰ ਲੋਕਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ’ਚ ਫਗਵਾੜਾ ਦੇ ਪਿੰਡ ਚੱਕ ਹਕੀਮ ਅਤੇ ਪਿੰਡ ਖਲਵਾੜਾ ’ਚ ਮੌਜੂਦ ਦੋ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰ ਰਹੇ 23 ਸਕੂਲੀ ਬੱਚੇ ਮੁੱਖ ਤੌਰ ਉਤੇ ਸ਼ਾਮਲ ਹਨ। ਇਸ ਤੋਂ ਇਲਾਵਾ ਫਗਵਾੜਾ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅੱਜ 25 ਲੋਕਾਂ ਨੂੰ ਕੋਵਿਡ 19 ਨਾਲ ਪਾਜ਼ੇਟਿਵ ਪਾ ਗਿਆ ਹੈ।