ਫਿਲੌਰ 12 ਨਵੰਬਰ : ਅੱਜ ਫਿਲੌਰ ਸਥਿਤ ਦਵਾਈ ਕੰਪਨੀ ਓਵਰਸੀਜ਼ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਦੇ ਦਫ਼ਤਰ ਸਾਹਮਣੇ ਇੱਕ ਹਜ਼ਾਰ ਦੱ ਲੱਗ ਪੱਗ ਮੈਡੀਕਲ ਐਂਡ ਸੇਲਜ਼ ਪ੍ਰਤੀਨਿਧਾਂ ਨੇ ਸੀਟੂ ਦੇ ਲਾਲ ਝੰਡੇ ਹੱਥਾਂ ਵਿੱਚ ਲੈ ਕੇ ਵਿਸ਼ਾਲ  ਰੈਲੀ , ਰੋਹ ਭਰਿਆ ਮਾਰਚ ਅਤੇ ਤਿੰਨ ਘੰਟੇ ਵਾਸਤੇ ਜ਼ੋਰਦਾਰ ਧਰਨਾ ਮਾਰਿਆ। ਇਹ ਧਰਨਾ ਪੰਜਾਬ ਤੇ ਚੰਡੀਗੜ• ਮੈਡੀਕਲ ਅਤੇ ਸੇਲਜ਼ ਰੀਪ੍ਰਰੈਜਿੰਟੇਟਿਵ ਯੂਨੀਅਨ ( ਸੀਟੂ ) ਅਤੇ ਪੰਜਾਬ ਮੈਡੀਕਲ ਰੀਪਰੈਜਿੰਟੇਟਿਵ ਐਸੋਸੀਏਸ਼ਨ ਦੀ ਅਗਵਾਈ ਵਿੱਚ ਮਾਰਿਆ ਗਿਆ। ਧਰਨਾਕਾਰੀਆਂ ਦੀਆਂ ਮੰਗਾਂ ਸਨ ਕਿ ਪੀ.,ਸੀ.ਐਮ ਐਸ. ਆਰ. ਯੂ ( ਸੀਟੂ ) ਦੇ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਸ਼ਾਹੀ ਅਤੇ ਸਾਥੀ ਰਘੁਬੀਰ ਸਿੰਘ ਅੰਮ੍ਰਿਤਸਰ ਦੀ ਬਦਲਾ ਲਊ ਕਾਰਵਾਈ ਤਹਿਤ ਕੀਤੀਆਂ ਗਈਆਂ  ਟਰਮੀਨੇਸ਼ਨਾਂ ਅਤੇ ਸਾਥੀ ਅਨੁਜ ਪਾਂਡੇ ਦੀ ਟਰਾਂਸਫਰ ਰੱਦ ਕੀਤੀਆਂ ਜਾਣ। ਮੁਲਾਜ਼ਮਾਂ ਦੇ ਪਰੌਵੀਡੈਂਟ ਫੰਡ ਦੇ ਬਕਾਏ ਰੀਲੀਜ਼ ਕੀਤੇ ਜਾਣ ਅਤੇ ਐਸ.ਪੀ.ਈ. ਐਕਟ ਲਾਗੂ ਕੀਤਾ ਜਾਵੇ ਅਤੇ ਹੋਰ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ। ਇਸ ਮੌਕੇ ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਯਕੀਨ ਦੁਆਇਆ ਕਿ ਪਾਰਟੀ ਤੁਹਾਡੇ ਸੰਘਰਸ਼ਾਂ ਵਿੱਚ ਹਰ ਪੱਖ ਤੋਂ ਤੁਹਾਡੀ ਹਮਾਇਤ ਕਰੇਗੀ ਅਤੇ ਪੂਰੀ ਸ਼ਕਤੀ ਨਾਲ ਤੁਹਾਡੀ ਪਿੱੱਠ ਤੇ ਖੜੇ•ਗੀ । ਕਾਮਰੇਡ ਸੇਖੋਂ ਨੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ , ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦੇ ਹੋਏ ਸੰਘਰਸ਼ਸ਼ੀਲ ਮਿਹਨਤਕਸ਼ ਮੁਲਾਜਮਾਂ ਅਤੇ ਆਮ