ਜਲੰਧਰ :- ਪੰਜਾਬੀ ਦੇ ਪ੍ਰਸਿਧ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ ਦਾ ਨਵਾਂ ਨਾਵਲ “ਸੂਰਜ ਕਦੇ
ਮਰਦਾ ਨਹੀਂ”, ਜੋ ਕਿ ਸ਼ਹੀਦ ਊਧਮ ਸਿੰਘ ਦਾ ਜੀਵਨੀ ਮੂਲਕ ਨਾਵਲ ਹੈ, 31 ਜੁਲਾਈ ਨੂੰ
ਜਿਸ ਦਿਨ ਇਸ ਮਹਾਨ ਕ੍ਰਾਂਤੀਕਾਰੀ ਦਾ ਸ਼ਹੀਦੀ ਦਿਵਸ ਹੈ, ਕੇ.ਆਰ.ਐਮ.ਡੀ.ਏ.ਵੀ. ਕਾਲਜ
ਨਕੋਦਰ ਵਿਖੇ ਅੰਤਰ ਰਾਸ਼ਟਰੀ ਵੈਬਨਾਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਸ. ਬਲਦੇਵ ਸਿੰਘ
ਸੜਕਨਾਮਾ ਹੁਣ ਤੱਕ 70 ਤੋਂ ਵੀ ਵਧੇਰੇ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ
ਚੁੱਕੇ ਹਨ। ਉਹਨਾਂ ਦੇ ਪ੍ਰਸਿੱਧ ਨਾਵਲ ਹਨ ਕੱਲਰੀ ਧਰਤੀ, ਲਾਲ ਬੱਤੀ, ਦੂਸਰਾ ਹੀਰੋਸ਼ੀਮਾ,
ਅੰਨਦਾਤਾ, ਸਤਲੁਜ ਵਹਿੰਦਾ ਰਿਹਾ, ਢਾਹਵਾਂ ਦਿੱਲੀ ਦੇ ਕਿੰਗਰੇ, ਮਹਾਂਬਲੀ ਸੂਰਾ, ਸੂਰਜ ਦੀ
ਅੱਖ ਆਦਿ। ਇਹ ਵੈਬਨਾਰ ਡੀ.ਏ.ਵੀ. ਕਾਲਜ ਨਕੋਦਰ ਦੇ ਇਤਿਹਾਸ ਵਿਭਾਗ ਅਤੇ
ਆਈ.ਕਿਊ.ਏ.ਸੀ. ਦੇ ਸਾਂਝੇ ਯਤਨਾਂ ਨਾਲ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ
ਹੇਠ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਮੁੱਖ ਵਕਤਾ ਡਾ. ਗੁਰਜੀਤ ਸਿੰਘ ਸੰਧੂ ਹੋਣਗੇ।
ਇਸ ਵੈਬਨਾਰ ਵਿੱਚ ਦੇਸ਼ ਵਿਦੇਸ਼ ਤੋਂ ਡੈਲੀਗੇਟ ਭਾਗ ਲੈ ਰਹੇ ਹਨ।