ਫਗਵਾੜਾ 10 ਮਈ (ਸ਼ਿਵ ਕੋੜਾ) ਰੈਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਦੇ ਜਨਮ ਦਿਵਸ ਨੂੰ ਸਮਰਪਿਤ ਕਰਕੇ ਦੁਨੀਆ ਭਰ ਵਿਚ ਮਨਾਏ ਜਾਣ ਵਾਲੇ ਵਰਲਡ ਰੈਡ ਕ੍ਰਾਸ ਦਿਵਸ ਮੌਕੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਬਲੱਡ ਬੈਂਕ ਦੇ ਚੇਅਰਮੈਨ ਸ੍ਰੀ ਕੁਲਦੀਪ ਸਰਦਾਨਾ ਦੀ ਰਹਿਨੁਮਾਈ ਹੇਠ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਸੁਚੱਜੀ ਦੇਖਰੇਖ ਹੇਠ 56 ਨੌਜਵਾਨਾ ਵਲੋਂ ਖੂਨਦਾਨ ਕਰਵਾਇਆ ਗਿਆ। ਖੂਨ ਦਾਨ ਕਰਨ ਵਾਲੇ ਨੌਜਵਾਨਾ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਵਧੇਰੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਭਾਰਤ ਵਿਚ ਰੈਡ ਕ੍ਰਾਸ ਦਾ ਮਹੱਵਤ ਭਾਈ ਘਨੱਈਆ ਜੀ ਦੇ ਇਤਿਹਾਸ ਨਾਲ ਜੁੜਦਾ ਹੈ ਜਿਹਨਾਂ ਸਭ ਤੋਂ ਪਹਿਲਾਂ 1701 ਵਿਚ ਆਨੰਦਪੁਰ ਸਾਹਿਬ ਦੀ ਜੰਗ ਸਮੇਂ ਲੜਾਈ ਦੇ ਮੈਦਾਨ ਵਿਚ ਬਿਨਾਂ ਆਪਣੇ ਬੇਗਾਨੇ ਦਾ ਫਰਕ ਕੀਤਿਆਂ ਹਰੇਕ ਜਖਮੀ ਨੂੰ ਪਾਣੀ ਪਿਆਉਣ ਦੀ ਸ਼ਰੂਆਤ ਕਰਕੇ ਲੋਕ ਭਲਾਈ ਦਾ ਸੁਨੇਹਾ ਦਿੱਤਾ। ਉਹਨਾਂ ਦੱਸਿਆ ਕਿ ਹਰ ਸਾਲ ਵਿਸ਼ਵ ਰੈਡ ਕ੍ਰਾਸ ਦਿਵਸ ਮੌਕੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਪਰ ਦੋ ਸਾਲ ਤੋਂ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੀ ਵਜ੍ਹਾ ਨਾਲ ਕੈਂਪ ਲਗਾਉਣਾ ਸੰਭਵ ਨਹੀਂ ਸੀ ਇਸ ਲਈ ਨੌਜਵਾਨਾ ਨੂੰ ਵਾਰੀ-ਵਾਰੀ ਬੁਲਾ ਕੇ ਖੂਨ ਦਾਨ ਕਰਵਾਇਆ ਗਿਆ ਤਾਂ ਜੋ ਹਸਪਤਾਲਾਂ ਵਿਚ ਖੂਨ ਦੀ ਘਾਟ ਦੇ ਚਲਦਿਆਂ ਕੋਈ ਵੀ ਅਨਮੋਲ ਜਿੰਦਗੀ ਜਾਇਆ ਨਾ ਹੋਵੇ।