ਜਲੰਧਰ: ਅੱਜ ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਮਹਿੰਦੀ ਗਰੁੱਪ ਸਮਸਤ ਪਰਿਵਾਰ ਵੱਲੋਂ 7ਵੀ ਵਾਰਸ਼ਿਕ ਮਾਂ ਸਰਸਵਤੀ ਦੀ ਪੂਜਾਕਰਵਾਈ ਗਈ ਅਤੇ ਹਵਨ ਯੱਗ ਦਾ ਅਯੌਜਨ ਕੀਤਾ ਜਿਸ ਵਿੱਚ ਕੌਸਲਰ ਡਾ. ਜਸਲੀਨ ਸੇਠੀ ਨੇ ਸਮਸਤ ਪਰਿਵਾਰ ਨਾਲ ਮਿਲ ਯੱਗ ਵਿੱਚ
ਅਹੁਤੀਆਂ ਪਾਈਆਂ। ਯੱਗ ਤੋ ਬਾਅਦ ਮਹਿੰਦੀ ਗੁਰੱਪ ਵੱਲੋ ਵਿਸ਼ੇਸ ਤੌਰ ਤੇ ਲੰਗਰ ਲਗਾਇਆਂ ਗਿਆਂ ਜਿਸ ਵਿੱਚ ਵਿਧਾਇਕ ਰਜਿੰਦਰ ਬੇਰੀ ਜੀ, ਕੌਸਲਰ ਸ਼ੈਰੀ ਚੱਡਾ ਮੁੱਖ ਤੌਰ ਤੇ ਪਹੁੰਚੇ। ਇਸ ਮੌਕੇ ਵਿਧਾਇਕ ਰਜਿੰਦਰ ਬੇਰੀ ਕੌਸਲਰ ਡਾ. ਜਸਲੀਨ ਸੇਠੀ ਅਤੇ ਕੌਸਲਰ ਸ਼ੈਰੀ ਚੱਡਾ ਜੀ ਨੇ ਸਾਰਿਆ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਮਹਿੰਦੀ ਗਰੁੱਪ ਸਮਸਤ ਪਰਿਵਾਰ ਵੱਲੋ ਦਿੱਤੇ ਮਾਨ ਸਮਾਨ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਬਸੰਤ ਪੰਚਮੀ ਮੌਕੇ ਪਤੰਗ ਚੜਾਉਣ ਲਈ ਚਾਈਨਾ ਡੋਰ ਦੀ ਵਰਤੋ ਨਾ ਕੀਤੀ ਜਾਵੇ। ਇਸ ਮੌਕੇ : ਰਾਮ ਸਕਲ, ਵਿਨੌਦ, ਮੌਨਾ ਜੀ, ਮੌਨੂੰ, ਸੀਤਾ ਰਾਮ, ਰਾਮ, ਜਤਿੰਦਰ, ਨਾਵਲ, ਪਵਨ, ਮੌਨਾ ਜੀ, ਰਾਮ ਸੇਵਕ, ਰਾਮ ਬਾਬੂ, ਰਜਿੰਦਰ, ਬਿਰਜੂ ਅਦਿ ਮੌਜੂਦ ਸਨ।