
ਬੰਗਾ :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੇ ਬੰਗਾ ਸ਼ਹਿਰ ‘ਚ ਕੁਝ ਬੋਰਡਾਂ ਅਤੇ ਵੱਖ-ਵੱਖ ਥਾਵਾਂ ‘ਤੇ ਬੀਤੀ ਰਾਤ ਖ਼ਾਲਿਸਤਾਨ ਦੇ ਨਾਅਰੇ ਲਿਖੇ ਗਏ। ਬੰਗਾ ਸ਼ਹਿਰ ਵੜਦਿਆਂ ਹੀ ਮੁੱਖ ਮਾਰਗ ‘ਤੇ ਲੱਗੇ ਸਾਈਨ ਬੋਰਡਾਂ ਤੇ ਕਾਲੇ ਰੰਗ ਨਾਲ ਖ਼ਾਲਿਸਤਾਨ ਦੇ ਨਾਅਰੇ ਲਿਖੇ ਹੋਏ ਹਨ। ਹਾਲਾਂਕਿ ਕਈ ਥਾਵਾਂ ‘ਤੇ ਪੁਲਿਸ ਮੁਲਾਜ਼ਮਾਂ ਵਲੋਂ ਇਹ ਨਾਅਰੇ ਮਿਟਾਏ ਜਾ ਰਹੇ ਹਨ।