ਜਲੰਧਰ ਮਿਤੀ 21-09-21 : ਜੱਚਾ ਅਤੇ ਬੱਚੇ ਦੀ ਸਿਹਤ ਦਾ ਖਿਆਲ ਰੱਖਣਾ ਹੀ ਸਿਹਤ ਵਿਭਾਗ ਦੀ
ਪ੍ਰਾਥਮਿਕਤਾ ਹੈ।ਜਿਸ ਦੇ ਮੱਦੇਨਜਰ ਵਿਭਾਗ ਵਲੋਂ ਸਮੇ-ਸਮੇ ਫ਼#39;ਤੇ ਪਰਿਵਾਰ ਭਲਾਈ ਪ੍ਰੋਗਰਾਮਾਂ
ਨੂੰ ਅੱਪਗ੍ਰੇਡ ਕੀਤਾ ਜਾਂਦਾ ਹੈ, ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ
ਸਕੇ।ਇਸੇ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਇੱਕ ਨਵਾਂ ਪ੍ਰੋਗਰਾਮ ਫ਼ਤੁੋਟ;ਹੋਮ ਬੇਸਡ ਯੰਗ ਚਾਈਲਡ
ਕੇਅਰਫ਼ਤੁੋਟ; (੍ਹਭੈਛ) ਸæੁਰ¨ ਕਰਨ ਜਾ ਰਿਹਾ ਹੈ।ਸਿਵਲ ਸਰਜਨ ਜਲੰਧਰ ਡਾ. ਬਲੰਵਤ ਸਿੰਘ ਵਲੋਂ ਇਸ ਸਬੰਧੀ
ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 15 ਮਹੀਨਿਆਂ ਤੱਕ ਦੇ ਬੱਚਿਆਂ ਦੀ ਉਮਰ
ਅਨੁਸਾਰ ਬੱਚਿਆਂ ਦੇ ਸਰੀਰਕ-ਮਾਨਸਿਕ ਵਿਕਾਸ ਦੀ ਨਿਗਰਾਨੀ ਰੱਖਣ ਦੀ ਯੋਜਨਾ ਬਣਾਈ ਗਈ ਹੈ।ਜ਼ਿਲ੍ਹੇ ਭਰ
ਫ਼#39;ਚ ਪੇਂਡੂ ਖੇਤਰ ਦੇ ਵੱਖ-ਵੱਖ ਬਲਾਕਾਂ ਅਧੀਨ ਕੰਮ ਰਹ ਰਹੀਆਂ ਏ.ਐਨ.ਐਮਜ਼.,ਆਸ਼ਾ ਅਤੇ
ਆਸ਼ਾ ਫੇਸੀਲੀਟੇਟਰਜ਼ ਨੂੰ ਇਸ ਪ੍ਰੋਗਰਾਮ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।
ਡਾ. ਬਲਵੰਤ ਸਿੰਘ ਵਲੋਂ ਦੱਸਿਆ ਗਿਆ ਕਿ ਬੱਚੇ ਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਸੁਰੂਆਤੀ
ਸਾਲਾਂ ਵਿੱਚ ਤੇਜ਼ੀ ਨਾਲ ਹੁੰਦਾ ਹੈ।ਬੱਚੇ ਨੂੰ ਇਸ ਸਮੇ ਦੌਰਾਨ ਜੇ ਸਹੀ ਦੇਖਭਾਲ ਅਤੇ ਪੋਸ਼ਣ ਨਾ
ਮਿਲੇ ਤਾਂ ਉਸ ਦਾ ਸਰੀਰਿਕ ਅਤੇ ਮਾਨਸੀਕ ਵਿਕਾਸ ਵਿੱਚ ਦੇਰੀ ਹੋ ਜਾਂਦੀ ਹੈ।ਅਜਿਹੇ ਵਿੱਚ ਕੋਈ ਕਮੀ ਨਾ
ਰਹਿ ਜਾਵੇ ਵਿਭਾਗ ਵਲੋਂ ਫ਼#39;ਬੱਚੇ ਦੀ ਘਰੇਲੂ ਦੇਖਭਾਲ ਪ੍ਰੋਗਰਾਮਫ਼#39; ਦੀ ਟ੍ਰੇਨਿੰਗ ਦਿੱਤੀ ਜਾ ਰਹੀ
ਹੈ।ਉਨ੍ਹਾ ਕਿਹਾ ਕਿ ਹੁਣ ਤੱਕ ਬੱਚੇ ਦੇ ਜਨਮ ਤੋਂ ਬਾਅਦ, 42 ਦਿਨਾਂ ਦੇ ਅੰਦਰ, ਏ.ਐਨ.ਐਮ.
ਅਤੇ ਆਸ਼æਾ 7 ਵਾਰ ਬੱਚੇ ਦੇ ਘਰ ਜਾ ਕੇ ਬੱਚੇ ਦੀ ਜਾਂਚ ਕਰਦੇ ਹਨ। ਨਵੇਂ ਪ੍ਰੋਗਰਾਮ ਦੇ ਤਹਿਤ ਇਸ
ਨੂੰ ਵਧਾ ਕੇ ਘਰ ਦੇ 12 ਵਿਜਿਟ ਕਰ ਦਿੱਤੇ ਗਏ ਹਨ। ਹੁਣ ਬੱਚੇ ਦੇ ਜਨਮ ਤੋਂ ਬਾਅਦ, ਸਿਹਤ ਕਰਮਚਾਰੀ
ਪਹਿਲੇ, ਤੀਜੇ, 7ਵੇਂ, 14ਵੇਂ, 21ਵੇਂ, 28ਵੇਂ, 42ਵੇਂ ਦਿਨ ਅਤੇ ਫਿਰ 3 ਮਹੀਨੇ, 6 ਵੇਂ, 9 ਵੇਂ,12
ਵੇਂ ਅਤੇ 15 ਵੇਂ ਮਹੀਨਿਆਂ ਤੱਕ ਹਰ ਤਿੰਨ-ਤਿੰਨ ਮਹੀਨਿਆਂ ਬਾਅਦ ਬੱਚੇ ਦੇ ਘਰ ਦਾ ਦੌਰਾ
ਕਰਨਗੇ।
ਸਿਵਲ ਸਰਜਨ ਨੇ ਕਿਹਾ ਕਿ ਐਚ.ਵੀ.ਵਾਈ.ਸੀ. ਪ੍ਰੋਗਰਾਮ ਦਾ ਉਦੇਸæ ਜਿੱਥੇ ਸ਼ਿਸ਼ੂ ਮੌਤ ਦਰ ਨੂੰ
ਘਟਾਉਣਾ ਹੈ ਉੱਥੇ ਹੀ ਬੱਚੇ ਦੇ ਪਹਿਲੇ 15 ਮਹੀਨਿਆਂ ਦੇ ਅੰਦਰ ਕੁਪੋਸæਣ ਅਤੇ ਘੱਟ ਵਿਕਾਸ ਦੇ
ਮਾਮਲਿਆਂ ਵਿਚ ਕਮੀ ਲਿਆਉਣਾ ਵੀ ਹੈ।ਪ੍ਰੋਗਰਾਮ ਤਹਿਤ ਏ.ਐਨ.ਐਮ. ਅਤੇ ਆਸæਾ ਵਲੋਂ ਘਰ
ਦਾ ਦੌਰਾ ਕਰਨ ਸਮੇਂ ਮਾਂ ਦੁਆਰਾ ਬੱਚੇ ਨੂੰ ਦੁੱਧ ਪਿਲਾਉਣ ਦੇ ਸਹੀ ਤਰੀਕੇ, 6 ਮਹੀਨਿਆਂ
ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਵਾਧੂ ਖੁਰਾਕ, ਟੀਕਾਕਰਨ ਦੀ ਜਾਣਕਾਰੀ, ਬੱਚੇ ਦੇ
ਸਹੀ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਜਰੂਰੀ ਗਤੀਵਿਧੀਆਂ ਪ੍ਰਤੀ ਮਾਂ ਅਤੇ ਬੱਚੇ ਦੀ ਨਿਗਰਾਨੀ ਰੱਖਣ
ਵਾਲੇ ਨੂੰ ਪ੍ਰੇਰਿਤ ਕਰਨਗੇ।ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ
ਟ੍ਰੇਨਿੰਗ ਸ਼ਹਿਰੀ ਖੇਤਰ ਦੀਆਂ ਏ.ਐਨ.ਐਮਜ਼.ਅਤੇ ਆਸ਼ਾ ਨੂੰ ਵੀ ਦਿੱਤੀ ਜਾਵੇਗੀ।