ਪੰਜਾਬ : ਫਗਵਾੜਾ ਦੇ ਪਿੰਡ ਪੰਡੋਰੀ ਵਿਖੇ ਭਤੀਚੇ ਵੱਲੋਂ ਆਪਣੇ ਹੀ ਸਗੇ ਚਾਚੇ ਦਾ ਕਥਿਤ ਤੌਰ ਉਤੇ ਗਲਾ ਘੁੱਟ ਕੇ ਕਤਲ ਕਰਨ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਇਸ ਕਤਲ ਨੂੰ ਲੈ ਕੇ ਥਾਣਾ ਸਦਰ ਪੁਲਸ ਨੇ ਦੋਸ਼ੀ ਭਤੀਜੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਕਤਲ ਕੀਤੇ ਗਏ ਚਾਚੇ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਫਗਵਾੜਾ ਦੇ ਰੂਪ ਵਜੋ ਹੋਈ ਹੈ। ਪੁਲਸ ਅਨੁਸਾਰ ਦੋਸ਼ੀ ਭਤੀਜਾ ਬਿਕਰਮਜੀਤ ਸਿੰਘ ਆਪਣੀ ਮਾਂ ਨਾਲ ਝਗੜਾ ਕਰ ਰਿਹਾ ਸੀ, ਜਿਸ ਨੂੰ ਹਟਾਉਣ ਲਈ ਉਸ ਦਾ ਚਾਚਾ ਜਸਵਿੰਦਰ ਸਿੰਘ ਉਨ੍ਹਾਂ ਦੇ ਕਮਰੇ ਵਿੱਚ ਗਿਆ ਤਾਂ ਉਥੇ ਦੋਸ਼ੀ ਭਤੀਜੇ ਨੇ ਆਪਣੇ ਚਾਚਾ ਜਸਵਿੰਦਰ ਸਿੰਘ ਦਾ ਜ਼ੋਰ ਦੇ ਨਾਲ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਜਦੋਂ ਜਸਵਿੰਦਰ ਸਿੰਘ ਨੂੰ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰ ਨੇ ਜਸਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਥਾਣਾ ਸਦਰ ਦੇ ਐੱਸ. ਐੱਚ. ਓ. ਰਮਨ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਤੇ ਉਹ ਪਿੰਡ ਪੰਡੋਰੀ ਪਹੁੰਚੇ ਤਾਂ ਪਰਿਵਾਰ ਵਾਲੇ ਜਸਵਿੰਦਰ ਸਿੰਘ ਹਸਪਤਾਲ ਲੈ ਕੇ ਗਏ ਹੋਏ ਸਨ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।