ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੇ ਵਾਰਡ ਨੰ 45 ਦੇ ਕੌਂਸਲਰ ਜਸਪਾਲ ਕੌਰ ਭਾਟੀਆ ਨੇ ਲੋੜਵੰਦ ਬਜ਼ੁਰਗਾਂ, ਵਿਧਵਾਵਾਂ ਅਤੇ ਅਪੰਗ ਵਿਅਕਤੀਆਂ ਲਈ ਪਾਸ ਕਰਵਾਇਆ 73 ਪੈਨਸ਼ਨ ਦੀਆਂ ਚਿੱਠੀਆਂ ਵੰਡੀਆਂ ਤੇ ਹੁਣ ਤੱਕ ਆਪਣੇ ਵਾਰਡ ਤੇ ਨਾਲ ਲਗਦੇ ਇਲਾਕਿਆਂ ਲਈ 650 ਤੋਂ ਵਧ ਪੈਨਸ਼ਨ ਕੇਸ ਪਾਸ ਕਰਵਾਏ ਹਨ। ਭਾਟੀਆ ਦੰਪਤੀ ਨੇ ਕਿਹਾ ਕਿ ਹਰ ਮੰਗਲਵਾਰ ਸ਼ਾਮ 3 ਤੋਂ 4 ਵਜੇ ਤੱਕ ਉਹਨਾਂ ਦੇ ਦਫਤਰ ਸਰਕਾਰੀ ਸਕੀਮਾਂ ਸ਼ਗਨ ਸਕੀਮ, ਪੈਨਸ਼ਨ ਕੇਸਾਂ ਦੇ ਫਾਰਮ ਭਰੇ ਜਾਂਦੇ ਹਨ।ਉਹਨਾਂ ਕਿਹਾ ਕਿ ਸਮਾਜ ਦੀ ਸੇਵਾ ਕਰਨਾ ਸਾਡਾ ਧਰਮ ਹੈ। ਅਜ ਇਸ ਮੌਕੇ ਤੇ ਉਹਨਾਂ ਦੇ ਨਾਲ ਦੀਪਕ ਜੌੜਾ, ਅਮ੍ਰਿਤਪਾਲ ਸਿੰਘ ਭਾਟੀਆ, ਗੁਰਜੀਤ ਸਿੰਘ ਪੋਪਲੀ, ਜਸਬੀਰ ਸਿੰਘ, ਰਜਿੰਦਰ ਬੱਬਰ, ਓਮ ਪ੍ਰਕਾਸ਼, ਸ਼ਮਾ ਸਹਿਗਲ, ਰਾਜ ਉਪਲ,ਉਸ਼ਾ ਅਰੋੜਾ,ਇੰਦਰਜੀਤ, ਡੇਜ਼ੀ ਅਰੋੜਾ, ਸੁਮਨ ਵਰਮਾ,ਪੂਜਾ ਅਰੋੜਾ,ਪਰਵੀਨ ਧੀਰ, ਸ਼ਸ਼ੀ ਸ਼ਾਮਲ ਸਨ।