ਜਲੰਧਰ 8 ਅਕਤੂਬਰ : ਭਾਰਤ ਦੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਸੀ.ਪੀ.ਆਈ. ( ਐਮ. ) ਜ਼ਿਲ•ਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੋਂ ਰੀਲੀਜ਼ ਕੀਤੇ ਗਏ ਇੱਕ ਅਧਿਕਾਰਤ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜ਼ਿਲ•ਾ ਜਲੰਧਰ – ਕਪੂਰਥਲਾ ਦੀ ਪਾਰਟੀ ਵਲੋਂ 15 ਅਕਤੂਬਰ ਨੂੰ ਭਾਰਤ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 100ਵੀਂ ( ਸ਼ਤਾਬਦੀ ) ਵਰੇਗੰਢ ਨੂੰ ਪਾਰਟੀ ਦੇ ਜ਼ਿਲ•ਾ ਹੈੱਡ ਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ ਜਾਏਗਾ ਇਸ ਮੌਕੇ ਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਕਾਮਰੇਡ ਤੱਗੜ ਨੇ ਜ਼ਿਲ•ੇ ਦੇ ਸਾਰੇ ਸਰਗਰਮ ਸਾਥੀਆਂ ਨੂੰ ਠੀਕ 12 ਵਜੇ ਇਸ ਮੌਕੇ ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਕਾਮਰੇਡ ਤੱਗੜ ਨੇ ਅੱਗੇ ਦੱਸਿਆ ਕਿ 14 ਅਕਤੂਬਰ ਨੂੰ ਦੇਸ਼ ਦੀਆਂ ਲੱਗ ਪੱਗ ਢਾਈ ਸੌ ਕਿਸਾਨ ਜਥੇਬੰਦੀਆਂ ਤੇ ਆਧਾਰਤ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ( ਸੋਧ ) ਐਕਟ – 2020 ਵਿਰੁੱਧ ਮਨਾਏ ਜਾ ਰਹੇ “ ਘੱਟੋ ਘੱਟ ਸਹਾਈਕ ਕੀਮਤ ਪ੍ਰਣਾਲੀ – ਅਧਿਕਾਰ ਦਿਵਸ ” ਦੀ ਸਫ਼ਲਤਾ ਵਾਸਤੇ ਸੀ.ਪੀ.ਆਈ. ( ਐਮ. ) ਪੂਰਨ ਸਹਿਯੋਗ ਦੇਵੇਗੀ। ਕਾਮਰੇਡ ਤੱਗੜ ਨੇ ਦੱਸਿਆ ਕਿ