ਫਗਵਾੜਾ, 22 ਜੂਨ (ਸ਼ਿਵ ਕੋੜਾ)-ਫਗਵਾੜਾ ਦੇ ਭਾਰਤੀ ਯੋਗ ਸੰਸਥਾਨ ਵਲੋਂ ਜ਼ਿਲਾ ਪ੍ਰਧਾਨ ਅਨਿਲ ਕੋਛੜ ਦੀ ਦੇਖ-ਰੇਖ ਹੇਠ ਯੋਗ ਦਿਵਸ ਮਨਾਇਆ ਗਿਆ। ਜਿਸ ਵਿਚ ਲਗਭਗ 200 ਲੋਕਾਂ ਨੇ ਹਿੱਸਾ ਲਿਆ ਅਤੇ ਯੋਗ ਕਿਰਿਆਵਾਂ ਅਪਨਾਕੇ ਸਿਹਤ ਅਤੇ ਨਿਰੋਗ ਜੀਵਨ ਜੀਊਣ ਦਾ ਫੈਸਲਾ ਲਿਆ। ਇਸ ਸਮੇਂ ਮੁੱਖ ਮਹਿਮਾਨ ਵਜੋਂ ਡਾ: ਜੋਗਿੰਦਰਪਾਲ ਸ਼ਰਮਾ ਅਤੇ ਸਾਬਕਾ ਰਾਜ ਪ੍ਰਧਾਨ ਹਰਿਦੇਵ ਬੱਗਾ ਜੀ ਸ਼ਾਮਲ ਹੋਏ। ਜ਼ਿਲਾ ਪ੍ਰਧਾਨ ਅਨਿਲ ਕੋਛੜ ਨੇ ਮਾਰਗ ਦਰਸ਼ਕ ਕਰਦੇ ਹੋਏ ਯੋਗ ਦੇ ਪ੍ਰਤੀ ਜਾਗਰੂਕ ਰਹਿਣ ਦੀ ਪ੍ਰੇਰਨਾ ਦਿੱਤੀ। ਹੋਰਨਾਂ ਤੋਂ ਬਿਨ੍ਹਾਂ ਇਸ ਸਮੇਂ ਯੱਗ ਦੱਤ ਪ੍ਰਭਾਕਰ, ਸੰਦੀਪ ਗਰਗ, ਰੋਹਿਤ ਅਗਰਵਾਲ, ਨੀਲਮ ਚੋਪੜਾ, ਅਰਚਨਾ ਬਤਰਾ, ਸਵਿਤਾ ਪ੍ਰਾਸ਼ਰ, ਮੋਨੀਸ਼ਾ ਨਾਰੰਗ, ਅੰਜੂ ਗਰਗ, ਅਨਿਲ ਸ਼ਰਮਾ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਮੁਕੇਸ਼ ਬੱਗਾ , ਸੰਦੀਪ ਕਵਾਤਰਾ ਅਤੇ ਹੋਰਾਂ ਨੇ ਯੋਗ ਅਭਿਆਸ ਕਰਵਾਕੇ ਲੋਕਾਂ ਨੂੰ ਲਾਭ ਪਹੁੰਚਾਇਆ।