ਫਗਵਾੜਾ 12 ਮਾਰਚ ( ) ਮਹਾਸ਼ਿਵਰਾਤ੍ਰੀ ਦੇ ਪਵਿੱਤਰ ਤਿਓਹਾਰ ਮੌਕੇ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਸਾਥੀਆਂ ਸਮੇਤ ਹਲਕਾ ਵਿਧਾਨਸਭਾ ਭੁਲੱਥ ਦੇ ਵੱਖ-ਵੱਖ ਮੰਦਰਾਂ ‘ਚ ਨਤਮਸਤਕ ਹੋਏ ਅਤੇ ਭਗਵਾਨ ਭੋਲੇ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀਆਂ ਵਲੋਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸੌਰਵ ਖੁੱਲਰ ਨੇ ਸਮੂਹ ਹਾਜਰੀਨ ਨੂੰ ਮਹਾਸ਼ਿਵਰਾਤ੍ਰੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਦੇਵਾਂ ਦੇ ਦੇਵ ਮਹਾਦੇਵ ਭਗਵਾਨ ਸ਼ੰਕਰ ਸਾਕਸ਼ਾਤ ਮਹਾਕਾਲ ਹਨ। ਜੋ ਸੱਚੇ ਦਿਲ ਤੋਂ ਮੰਗੀ ਹਰ ਮੁਰਾਦ ਪੂਰੀ ਕਰਦੇ ਹਨ। ਉਹਨਾਂ ਭਗਵਾਨ ਸ਼ੰਕਰ ਅੱਗੇ ਦੁਨੀਆ ਨੂੰ ਕੋਰੋਨਾ ਤੋਂ ਜਲਦੀ ਮੁਕਤੀ ਦੇਣ ਦੀ ਪ੍ਰਾਰਥਨਾ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਮਾਸਟਰ ਬਲਦੇਵ, ਪੁਸ਼ਕਰ ਭਾਟੀਆ, ਸੂਰਜ ਅਤੇ ਬਨਾਰਸੀ ਦਾਸ ਖੁੱਲਰ ਆਦਿ ਵੀ ਸਨ।