ਜਲੰਧਰ (29-06-2021) : ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਮੰਗਲਵਾਰ ਨੂੰ ਪਲਸ ਪੋਲੀਓ ਟੀਮਾਂ ਵੱਲੋਂ 0 ਤੋਂ
5 ਸਾਲ ਤੱਕ ਦੇ 7885 ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ
ਮੁਹਿੰਮ ਦੇ ਤੀਜੇ ਦਿਨ ਦੀ ਗਤੀਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੋਲਿਓ ਟੀਮਾਂ ਦੁਆਰਾ 14623 ਘਰਾਂ ਨੂੰ
ਕਵਰ ਕਰਦਿਆਂ 0 ਤੋਂ 5 ਸਾਲ ਤੱਕ ਦੀ ਉਮਰ ਦੇ ਪੇਂਡੂ ਖੇਤਰ ਦੇ 3778 ਬੱਚਿਆਂ ਅਤੇ ਸ਼ਹਿਰੀ ਖੇਤਰ ਦੇ 4107 ਬੱਚਿਆਂ ਨੂੰ
ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਤੀਜੇ ਦਿਨ ਕੁਲ 7885 ਬੱਚਿਆਂ ਨੂੰ ਪੋਲੀਓ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ
ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੋਲੀਓ ਮੁਹਿੰਮ ਦੌਰਾਨ ਤਿੰਨ ਦਿਨਾਂ 'ਚ ਕੁਲ 40897 ਬੱਚਿਆਂ ਨੂੰ
ਪੋਲੀਓ ਬੂੰਦਾ ਪਿਲਾਈਆਂ ਗਇਆਂ। ਉਨ੍ਹਾ ਕਿਹਾ ਕਿ ਜਿਲ੍ਹੇ ਵਿੱਚ ਪੋਲੀਓ ਮੁਹਿੰਮ ਦੀ ਸਫਲਤਾ ਲਈ ਕੁੱਲ 426 ਟੀਮਾਂ ਦਾ ਗਠਨ
ਕੀਤਾ ਗਿਆ ਸੀ। ਜਿਨ੍ਹਾਂ ਵਿਚੋਂ 245 ਟੀਮਾਂ ਪੇਂਡੂ ਖੇਤਰ ਅਤੇ 181 ਸ਼ਹਿਰੀ ਖੇਤਰ ਵਿੱਚ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ
ਪਿਲਾਈਆਂ ਗਈਆਂ।
ਸਿਵਲ ਸਰਜਨ ਨੇ ਦੱਸਿਆ ਕਿ ਪੋਲੀਓ ਟੀਮਾਂ ਵੱਲੋਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁਲ 18744 ਬੱਚਿਆਂ
ਨੂੰ, ਦੂਜੇ ਦਿਨ 14268 ਬੱਚਿਆਂ ਨੂੰ ਅਤੇ ਤੀਜੇ ਦਿਨ 7885 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆਂ ਕਿ
ਜਲੰਧਰ ਜਿਲ੍ਹੇ ਵਿੱਚ ਪਲਸ ਪੋਲੀਓ ਮਾਈਗ੍ਰੇਟਰੀ ਮੁਹਿੰਮ ਤਹਿਤ 41858 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ ਟੀਚਾ ਰੱਖਿਆ
ਗਿਆ ਸੀ। ਪੋਲੀਓ ਟੀਮਾਂ ਵੱਲੋਂ ਤਿੰਨ ਦਿਨਾਂ ਵਿੱਚ ਘਰ-ਘਰ ਜਾ ਕੇ ਕੁਲ 79578 ਘਰਾਂ ਨੂੰ ਕਵਰ ਕਰਦੇ ਹੋਏ 40897 ਬੱਚਿਆਂ ਨੂੰ
ਬੂੰਦਾ ਪਿਲਾ ਕੇ ਨਿਰਧਾਰਿਤ ਟੀਚੇ ਨੂੰ 98 ਫੀਸਦ ਤੱਕ ਪੂਰਾ ਕੀਤਾ ਗਿਆ ਹੈ। ਸਿਵਲ ਸਰਜਨ ਵੱਲੋਂ ਸਿਹਤ ਕਰਮਚਾਰੀਆਂ ਨੂੰ
ਹਦਾਇਤ ਕੀਤੀ ਗਈ ਕਿ ਮੁਹਿੰਮ ਦੌਰਾਨ ਜੋ ਬੱਚੇ ਕਿਸੇ ਕਾਰਨ ਪੋਲੀਓ ਰੋਧਕ ਬੂੰਦਾ ਪੀਣ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨਾਲ
ਸੰਪਰਕ ਸਥਾਪਿਤ ਕਰਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।