ਜਲੰਧਰ : ਬੀਤੀ ਸ਼ਾਮ ਮਾਡਲ ਹਾਊਸ ਬਸਤੀ ਸ਼ੇਖ ਰੋਡ ਰੋਇਲ ਪੈਲੇਸ ਦੇ ਸਾਹਮਣੇ ਇਕ ਇਨੋਵਾ ਕਾਰ ਤੇ ਆਟੋ ਰਿਕਸ਼ਾ ਦੀ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਆਟੋ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਇਸ ਹਾਦਸੇ ਵਿਚ ਕਾਰ ਤੇ ਆਟੋ ਰਿਕਸ਼ਾ ਦਾ ਕਾਫੀ ਨੁਕਸਾਨ ਹੋਇਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਆਟੋ ਰਿਕਸ਼ਾ ਚਾਲਕ ਨੂੰ ਤੁਰੰਤ ਹਸਪਤਾਲ ਪਹੁੰਚਾਇਆ।ਸਫਾਈ ਦਿੰਦਿਆ ਕਾਰ ਚਾਲਕ ਨੇ ਦੱਸਿਆ ਕਿ ਅਸੀਂ 40-50 ਦੀ ਸਪੀਡ ਤੇ ਆ ਰਹੇ ਸਨ ਪਰ ਆਟੋ ਚਾਲਕ ਅਚਾਨਕ ਪਿੱਛਿਓ ਆ ਕੇ ਕੱਟ ਮਾਰ ਕੇ ਸਾਡੀ ਗੱਡੀ ਵਿਚ ਆ ਵੱਜਿਆ। ਫਿਲਹਾਲ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ।