ਅੰਮ੍ਰਿਤਸਰ : ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ: ਐਸੋਸਿਏਸ਼ਨ ( ਰਜਿ:) ਰਾਸਾ ਜਿਲ੍ਹਾ ਅੰਮ੍ਰਿਤਸਰ ਵੱਲੋਂ  75 ਵਾ. ਅਜ਼ਾਦੀ ਦਿਹਾੜਾ ਅਜੰਤਾਂ ਸੀਨੀਅਰ ਸੈਕੰਡਰੀ ਸਕੂਲ ਢਾਬ ਖਟੀਕਾਂ ਅੰਮ੍ਰਿਤਸਰ ਦੇ ਵਿਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਕੋਂਸਲਰ ਵਿਕਾਸ ਸੋਨੀ ਜੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਇਸ ਮੋਕੇ ਤੇ ਸ਼ਹਿਰ ਦੀ ਪ੍ਰਮੁੱਖ ਸਖਸ਼ੀਅਤਾਂ ਰਾਸਾ ਪੰਜਾਬ ਦੇ ਜਰਨਲ ਸੱਕਤਰ ਸੁਜੀਤ ਸ਼ਰਮਾ ਬਬਲੂ , ਜਿਲ੍ਹਾ ਅੰਮ੍ਰਿਤਸਰ ਰਾਸਾ ਦੇ ਪ੍ਰਧਾਨ ਕਮਲਜੋਤ ਸਿੰਘ ਕੋਹਲੀ, ਕੋਂਸਲਰ ਮਹੇਸ਼ ਖੰਨਾ, ਰਾਸਾ ਪੰਜਾਬ ਦੇ ਸਲਾਹਕਾਰ ਜਗਜੀਤ ਸਿੰਘ , ਪ੍ਰਿੰਸੀਪਲ ਮੈਡਮ ਪ੍ਰੋਮੀਲਾ ਕਪੂਰ, ਐਡਵੋਕੇਟ ਮਿਅੰਕ ਕਪੂਰ, ਰਾਸਾ ਜਿਲ੍ਹਾ ਅੰਮ੍ਰਿਤਸਰ ਦੇ ਜਰਨਲ ਸੱਕਤਰ ਸੁਸ਼ੀਲ ਅਗਰਵਾਲ, ਦਵਿੰਦਰ ਪਿਪਲਾਨੀ, ਹਰਸ਼ਦੀਪ ਸਿੰਘ ਰੰਧਾਵਾ, ਦਿਨੇਸ਼ ਕਪੂਰ, ਕੁਨਾਲ ਕਪੂਰ, ਗੁਰਜੀਤ ਸਿੰਘ,ਅਰੁਣ ਮਨਸੋਤਰਾ, ਸੋਹਨ ਸਿੰਘ, ਨਰਿੰਦਰ ਪਾਲ ਸਿੰਘ, ਗੋਰਵ ਅਰੋੜਾ, ਸੁਮੀਤ ਪੁਰੀ, ਜਸਪ੍ਰਿਆ ਅਰੋੜਾ, ਪੁਨੀਤ ਗੁਪਤਾ, ਯਾਦਵਿੰਦਰ ਸਿੰਘ, ਅਮਰਜੀਤ ਕੁਮਾਰ, ਸੂਰਜ ਸਿੰਘ, ਨਿਸ਼ਾਨ ਸਿੰਘ, ਗੁਰਨਾਮ ਸਿੰਘ , ਨਵਜੋਤ ਸਿੰਘ ਭੰਗੂ, ਅਮਰਪ੍ਰੀਤ ਸਿੰਘ, ਕੁਲਦੀਪ ਸ਼ਰਮਾ, ਸ਼ਹਿਬਾਜ਼ ਸਿੰਘ, ਸੁਨੀਤ ਸ਼ਰਮਾ, ਐਡਵੋਕੇਟ ਰਾਜਪ੍ਰੀਤ ਕੋਰ, ਮੈਡਮ ਸਰਬਜੀਤ ਕੋਰ, ਮੈਡਮ ਪਰਮਜੀਤ ਕੋਰ,ਮੈਡਮ ਕੇਵਲ ਸ਼ਰਮਾ, ਸੁਖਰਾਜ ਸਿੰਘ ਰਮਦਾਸ, ਸਤਿੰਦਰ ਪਾਲ ਸਿੰਘ ਮਾਕੋਵਾਲ, ਗੁਰਸੇਵਕ ਸਿੰਘ, ਹਰਜੋਤ ਸਿੰਘ ਮਾਨ, ਬਿਕਰਮਜੀਤ ਸਿੰਘ ਚੀਮਾ, ਕੁਲਬੀਰ ਸਿੰਘ ਮਾਨ, ਸ਼ੋਭਿਤ ਬੱਬਰ ਨੇ ਸ਼ਿਰਕਤ ਕੀਤੀ। ਅਜੰਤਾ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰੋਮੀਲਾ ਕਪੂਰ , ਐਡਵੋਕੇਟ ਮਿਅੰਕ ਕਪੂਰ ਅਤੇ ਰਾਸਾ ਜਿਲ੍ਹਾ ਅੰਮ੍ਰਿਤਸਰ ਦੀ ਸਮੁੱਚੀ ਟੀਮ ਵੱਲੋਂ ਮੁੱਖ ਮਹਿਮਾਨ ਕੋਂਸਲਰ ਵਿਕਾਸ ਸੋਨੀ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ- ਗਾਣ ਤੇ ਦੇਸ਼ ਭਗਤੀ ਦਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕੋਂਸਲਰ ਵਿਕਾਸ ਸੋਨੀ ਜੀ ਨੇ ਬੱਚਿਆ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਤਰੱਕੀ ਵਾਸਤੇ ਦਿਨ ਦੁਗਣੀ ਤੇ ਰਾਤ ਚੋਗੁਨੀ ਮਿਹਨਤ ਕਰਨੀ ਚਾਹੀਦੀ ਹੈ।