ਜਲੰਧਰ: ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਦੀਆਂ ਹਦਾਇਤਾ ਮੁਤਾਬਿਕ ਕਰੋਨਾ ਦੀ ਚੱਲ ਰਾਹੀ ਮਾਹਵਾਰੀ ਕਾਰਣ ਲਗਾਏ ਗਏ ਕਰਫਿਊ ਦੌਰਾਨ ਸ਼ਹਿਰ ਦਾ ਕੋਈ ਵੀ ਵਿਅਕਤੀ ਭੁੱਖਾ ਨਹੀ ਸੌਣਾ ਚਾਹੀਦਾ , ਹਰ ਵਿਅਕਤੀ ਤੱਕ ਖਾਣਾ ਪਹੁੰਚਣਾ ਚਾਹੀਦਾ ਹੈ । ਇਸ ਮਹੁੰਮ ਤਹਿਤ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸ਼੍ਰੀ ਬਲਕਾਰ ਸਿੰਘ ਪੀ .  ਲਾਅ ਐਂਡ ਆਰਡਰ ਅਤੇ ਸ੍ਰੀ ਗੁਰਮੀਤ ਸਿੰਘ ਪੀ .  ਇੰਨਵੈਸਟੀਗੇਸ਼ਨ ਜਲੰਧਰ ਦੀ ਰਹੁਨਮਾਈ ਹੇਠ ਸਬ ਡਵੀਜਨ ਮਾਡਲ ਟਾਊਨ ਜਲੰਧਰ ਦੇ ਏਰੀਏ ਵਿੱਚ ਸ਼੍ਰੀ ਧਰਮਪਾਲ ਪੀ . ਪੀ . ਐਸ . ਏ . ਸੀ . ਪੀ . ਮਾਡਲ ਟਾਊਨ , ਜਲੰਧਰ ਅਤੇ ਸ਼੍ਰੀ ਸੁਰਜੀਤ ਸਿੰਘ ਇੰਸ . ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 , ਜਲੰਧਰ ਦੀ ਨਿਗਰਾਨੀ ਵਿੱਚ ਰੋਜਾਨਾ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ , ਜਲੰਧਰ ਵੱਲੋਂ ਕਰੀਬ 1 ( ) ( ) ) – ਡੇਰਾ ਸਤਕਰਤਾਰ ਮਾਡਲ ਟਾਊਨ ਜਲੰਧਰ ਵੱਲੋਂ ਕਰੀਬ 500 / – , ਗੁਰਦੁਆਰਾ ਨੌਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ , ਜਲੰਧਰ ਵੱਲੋਂ ਕਰੀਬ 1400 / – , ਵਿਅਕਤੀਆਂ ਦਾ ਲੰਗਰ ਤਿਆਰ ਕਰਕੇ ਲੋੜਵੰਦ ਗਰੀਬ ਪਰਿਵਾਰਾ ਦੇ ਘਰ ਪਹੁੰਚਾਇਆ ਜਾ ਰਿਹਾ ਹੈ । ਇਸੇ ਲੜੀ ਤਹਿਤ ਪਹਿਲ ਕਦਮੀ ਕਰਦੇ ਹੋਏ ਸ੍ਰੀ ਧਰਮਪਾਲ ਪੀ . ਪੀ . ਐਸ . ਏ . ਸੀ . ਪੀ . ਮਾਡਲ ਟਾਊਨ , ਜਲੰਧਰ ਵੱਲੋਂ ਕਰੀਬ 150 ਪਤਵੰਤੇ ਸੱਜਣਾ ਦਾ ਗਰੁਪ ਤਿਆਰ ਕੀਤਾ ਹੈ , ਜਿਸ ਵਿੱਚ ਸ੍ਰੀ ਅਨਿਲ ਕੁਮਾਰ ਪ੍ਰਧਾਨ ਮਾਡਲ ਟਾਊਨ ਮਾਰਕੀਟ ਅਸੋਸੀਏਸ਼ਨ , ਜਲੰਧਰ , ਲਾਲੀ ਘੁੰਮਣ ਮਾਡਲ ਟਾਊਨ , ਮੰਨੂ ਕੱਕੜ , ਪਰਭਪਾਲ ਪੰਨੂ , ਡਾਕਟਰ ਅਮਰਦੀਪ ਸਿੰਘ ਸਹਿਗਲ ਸਮੇਤ ਸੁਖਰਾਤ ਤ੍ਰਿਵੇਦੀ ਵਗੈਰਾ ਸ਼ਾਮਿਲ ਹਨ । ਜਿਹਨਾ ਨੇ ਆਪਣੀ ਸ਼ਰਧਾ ਨਾਲ ਸਹਿਯੋਗ ਦਿੱਤਾ , ਇਹਨਾ ਦੇ ਸਹਿਯੋਗ ਨਾਲ 170 ਪੈਕਟ ਸੁੱਕਾ ਰਾਸ਼ਨ ( ਜਿਸ ਵਿੱਚ 5 ਕਿਲੋ ਆਟਾ , 3 ਕਿਲੋ ਚਾਵਲ , 2 ਕਿਲੋ ਦਾਲ , 1 ਕਿਲੋ ਸਰੋ ਦਾ ਤੇਲ , ਹਲਦੀ , ਮਿਰਚ , ਮਸਾਲਾ , ਸਾਬਣ , ਸਰਫ , ਖੰਡ ਅਤੇ ਚਾਹ ਪੱਤੀ ) ਖ਼ੁਰਲਾ ਕਿੰਗਰਾ ਕਲੋਨੀ ਘਾਹ ਮੰਡੀ , ਕਾਲਾ ਸੰਘਿਆ ਰੋਡ ਸਲੰਮ ਏਰੀਆ ਜਲੰਧਰ ਵਿਖੇ ਲੋੜਵੰਦ ਗਰੀਬ ਪਰਿਵਾਰ / ਪਰਵਾਸੀ ਮਜਦੂਰਾ ਵਿੱਚ ਵੰਡਿਆ ਗਿਆ । ਰਾਸ਼ਨ ਵੰਡ ਦੇ ਸਮੇ ਲੋਕਾ ਦਾ ਇੱਕਨ ਨਹੀ ਹੋਣ ਦਿੱਤਾ ਗਿਆ , ਗਰੀਬ ਪਰਿਵਾਰ / ਪਰਵਾਸੀ ਮਜਦੂਰਾ ਦੇ ਘਰਾ ਦੀ ਸ਼ਨਾਖਤ ਕਰਕੇ ਰਾਸ਼ਨ ਉਹਨਾ ਦੇ ਘਰਾ ਵਿੱਚ ਪਹੁੰਚਾਇਆ ਗਿਆ । ਇਸੇ ਲੜੀ ਤਹਿਤ ਸ੍ਰੀ ਨਵੀਨਪਾਲ ਇੰਸ , ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਨੇ ਐਨ . ਜੀ . ਓ . ਦੀ ਸਹਿਯੋਗ ਨਾਲ 200 ਪੈਕਟ ਸੁੱਕਾ ਰਾਸ਼ਨ ਗੜਾ ਅਤੇ ਮਿੱਠਾਪੁਰ ਸਾਇਡ ਜਲੰਧਰ ਵਿਖੇ ਲੋੜਵੰਦ ਗਰੀਬ ਪਰਿਵਾਰ / ਪਰਵਾਸੀ ਮਜਦਰਾ ਵਿੱਚ ਵੰਤਿਆ ਗਿਆ । ਰਾਸ਼ਨ ਵੰਡ ਦੇ ਸਮੇ ਲੋਕਾ ਦਾ ਇੱਕਠ ਨਹੀ ਹੋਣ ਦਿੱਤਾ ਗਿਆ , ਗਰੀਬ ਪਰਿਵਾਰ / ਪਰਵਾਸੀ ਮਜਦੂਰਾਂ ਦੇ ਘਰਾਂ ਦੀ ਸ਼ਨਾਖਤ ਕਰਕੇ ਰਾਸ਼ਨ ਉਹਨਾ ਦੇ ਘਰਾ ਵਿੱਚ ਪਹੁਚਾਇਆ ਗਿਆ ।